ਦੀਪ ਸਿੱਧੂ ਮਾਮਲੇ ‘ਚ ਜੱਸ ਬਾਜਵਾ ਨੇ ਤੋੜੀ ਚੁੱਪੀ, ਕਲਾਕਾਰਾਂ ਦੇ ਬਾਈਕਾਟ ਕਾਰਨ ਦਾ ਦੱਸਿਆ ਅਸਲ ਸੱਚ

ਮੋਦੀ ਸਰਕਾਰ ਵੱਲੋਂ ਲਿਆਦੇ ਗਏ ਕਿਸਾਨ ਮਜਦੂਰ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਪੂਰੇ ਪੰਜਾਬ ਦੀਆ ਕਿਸਾਨ ਮਜਦੂਰ ਏਕਤਾ ਦੇ ਨਾ ਹੇਠ ਪੰਜਾਬ ਦੀਆ 31 ਕਿਸਾਨ ਮਜਦੂਰ ਜਥੇਬੰਦੀਆ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਜਿਥੇ ਕਿਸਾਨ ਜਥੇਬੰਦੀਆ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਪਟੜੀਆ ਤੇ ਪੱਕੇ ਧਰਨੇ ਲਾ ਰੱਖੇ ਹਨ। ਉਥੇ ਹੀ ਪੰਜਾਬ ਦੀ ਕਿਸਾਨੀ ਲਈ ਫਿਕਰਮੰਦ ਅਤੇ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਬੌਲੀ ਮੋਦੀ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਕਿਸਾਨ ਮਜਦੂਰ ਜਥੇਬੰਦੀਆ ,ਦਮਦਮੀ ਟਕਸਾਲ ਰਾਜਪੁਰਾ, ਫਿਲਮੀ ਅਦਾਕਾਰ, ਖਾਲਸਾ ਏਡ ,ਨੋਜਵਾਨ ਸਭਾਵਾ ਸਮੇਤ ਹੋਰ ਹਮਖਿਆਲੀ ਜਥੇਬੰਦੀਆ ਦੇ ਸੱਦੇ ਤੇ ਸ਼ੰਭੂ ਬੈਰੀਅਰ ‘ਤੇ ਅਣਮੱਥੇ ਸਮੇ ਲਈ ਪੱਕਾ ਮੋਰਚਾ ਲਾ ਦਿੱਤਾ ।

ਇਸ ਮੋਰਚੇ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟਆਸਰਾ ਲੈ ਕੇ ਅਰਦਾਸ ਕਰਨ ਉਪਰੰਤ ਕੀਤਾ । ਇਸ ਮੋਕੇ ਵੱਡੇ ਇਕੱਠ ਨੂੰ ਸਬੋਧਨ ਕਰਦਿਆ ਦੀਪ ਸਿੱਧੂ, ਸਾਬਕਾ ਮੈਬਰ ਪਾਰਲੀਮੈਂਟ ਡਾਂ.ਧਰਮਵੀਰ ਗਾਧੀ, ਦਮਦਮੀ ਟਕਸਾਲ ਰਾਜਪੁਰਾ ਦੇ ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਪਰਮਜੀਤ ਸਿੰਘ ਅਕਾਲੀ, ਫਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਜਿਵੇ ਕਿਸਾਨਾਂ ਵੱਲੋਂ ਸਾੜੀ ਪੁਰਾਲੀ ਦਾ ਧੂਆ ਜਿਵੇ ਦਿੱਲੀ ਵਾਲਿਆ ਦੇ ਨੱਕ ‘ਚ ਦਮ ਕਰਦਾ ਹੈ ਉਵੇ ਹੀ ਸ਼ੰਭੂ ਬਾਡਰ ‘ਤੇ ਸ਼ੁਰੂ ਹੋਇਆ ਇਹ ਕਿਸਾਨ ਮੋਰਚਾ ਦਿੱਲੀ ਸਰਕਾਰ ਦਾ ਧੂਆ ਕੱਢ ਦੇਵੇਗਾ। ਇਸ ਲਈ ਕਿਸਾਨ ਭਰਾਵੋ ਇਕੱਠੇ ਹੋ ਜਾਵੋ, ਇਹ ਆਖਰੀ ਮੌਕਾ ਹੈ ਜੇ ਤੁਸੀ ਸਾਭਣਾ ਹੈ ਤਾ ਸਾਭ ਲਵੋ ।