ਦੀਪ ਸਿੱਧੂ ਨਾਲ ਹੀ ਭਿੜੇ ਦੀਪ ਸਿੱਧੂ ਦੁਆਰਾ ਬੁਲਾਏ ਗਏ ਨੌਜਵਾਨ

ਪੰਜਾਬ ਵਿੱਚ ਖੇਤੀ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪੱਕੇ ਮੋਰਚੇ ਲਗਾਏ ਜਾ ਰਹੇ ਹਨ। ਕਿਸਾਨਾਂ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਜਿਸ ਤਹਿਤ ਅਦਾਕਾਰ ਅਤੇ ਸੋਸ਼ਲ ਐਕਟੀਵਿਸਟ ਦੀਪ ਸਿੱਧੂ ਵੱਲੋਂ ਸ਼ੰਭੂ ਬਾਰਡਰ ‘ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ।

ਅਦਾਕਾਰ ਦੀਪ ਸਿੱਧੂ ਨੇ ਇਸ ਦੀ ਜਾਣਕਾਰੀ ਫੇਸਬੁੱਕ ‘ਤੇ ਦਿੰਦੇ ਹੋਏ ਕਿਹਾ ਕਿ 4 ਅਕਤੂਬਰ ਨੂੰ ਉਹ ਸ਼ੰਭੂ ਬਾਰਡਰ ‘ਤੇ ਕੇਂਦਰ ਖ਼ਿਲਾਫ਼ ਧਰਨੇ ‘ਤੇ ਬੈਠਣਗੇ। ਕੇਂਦਰ ਖਿਲਾਫ਼ ਮੋਰਚਾ ਪੱਕੇ ਤੌਰ ‘ਤੇ ਲਗਾਇਆ ਜਾਵੇਗਾ, ਜੋ ਦਿੱਲੀ ਬੈਠੇ ਲੀਡਰਾਂ ਅਤੇ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।ਦੀਪ ਸਿੱਧੂ ਨੇ ਫੇਸਬੁੱਕ ‘ਤੇ ਅਪੀਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਸ਼ੰਭੂ ਬਾਰਡਰ ‘ਤੇ ਐਤਵਾਰ 4 ਅਕਤੂਬਰ ਨੂੰ ਸਵੇਰੇ 10 ਵਜੇ ਪੱਕੇ ਮੋਰਚੇ ਦਾ ਸਾਥ ਦੇਣ ਲਈ ਪਹੁੰਚਣ। ਸ਼ੰਭੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਬੀਤੇ ਦਿਨੀਂ ਮੀਟਿੰਗ ਕੀਤੀ ਗਈ ਸੀ। ਜਿਸ ‘ਚ ਫੈਸਲਾ ਲਿਆ ਗਿਆ ਸੀ ਕਿ ਸ਼ੰਭੂ ਵਿਖੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਟ੍ਰੈਕ ਵੀ ਜਾਮ ਕੀਤੇ ਜਾ ਰਹੇ ਹਨ।