ਕੈਨੇਡਾ: ਚਰਨਜੀਤ ਅਟਵਾਲ ਦੀ ਧੀ ਬ੍ਰਿਟਿਸ਼ ਕੋਲੰਬੀਆ ਅਸੰਬਲੀ ਚੋਣਾਂ ਲਈ ਬਣੀ ਉਮੀਦਵਾਰ

ਭਾਰਤੀ ਸਿਆਸਤਦਾਨਾਂ ਦਾ ਕਨੇਡਾ ਤੇ ਵੀ ਕਬਜ਼ਾ…ਕਿੱਥੇ ਜਾਊਂਗੇ ਭੱਜ ਕੇ
ਸਰੀ, 4 ਅਕਤੂਬਰ 2020 – ਬੀ ਸੀ ਲਿਬਰਲ ਵੱਲੋਂ ਬਰਨਬੀ ਐਡਮੰਡ ਤੋਂ ਰੀਐਲਟਰ ਤ੍ਰਿਪਤ ਅਟਵਾਲ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਹਲਕੇ ਤੋਂ ਐਨ ਡੀ ਪੀ ਦੇ ਚਾਰ ਵਾਰ ਰਹਿ ਚੁੱਕੇ ਐਮ ਐਲ ਏ ਅਤੇ ਸਾਬਕਾ ਡਿਪਟੀ ਸਪੀਕਰ ਰਾਜ ਚੌਹਾਨ ਦਾ ਮੁਕਾਬਲਾ ਕਰੇਗੀ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਅਕਾਲੀ ਨੇਤਾ ਡਾ. ਚਰਨਜੀਤ ਅਟਵਾਲ ਦੀ ਕੈਨੇਡਾ ਰਹਿੰਦੀ ਧੀ ਤਿ੍ਪਤਜੀਤ ਕੌਰ ਅਠਵਾਲ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ | ਬਿ੍ਟਿਸ਼ ਕੋਲੰਬੀਆ ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਲਿਬਰਲ ਪਾਰਟੀ ਨੇ ਤਿ੍ਪਤਜੀਤ ਨੂੰ ਬਰਨਬੀ ਐਡਮੰਡਜ਼ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ | ਗੌਰਮਿੰਟ ਕਾਲਜ ਫ਼ਾਰ ਵੂਮੈਨ ਲੁਧਿਆਣਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉੱਚ ਸਿੱਖਿਆ ਪ੍ਰਾਪਤ ਤਿ੍ਪਤਜੀਤ ਕੌਰ ਕਿੱਤੇ ਵਜੋਂ ਰੀਅਲ ਅਸਟੇਟ ਏਜੰਟ ਹੈ | ਸਿਆਸੀ ਗੁੜ੍ਹਤੀ ਉਸ ਨੂੰ ਵਿਰਸੇ ‘ਚੋਂ ਹੀ ਮਿਲੀ ਹੈ | ਉਸ ਦੇ ਭਰਾ ਇੰਦਰ ਇਕਬਾਲ ਸਿੰਘ ਅਟਵਾਲ ਦਾ ਮੁੱਖ ਮੁਕਾਬਲਾ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਗਹੌਰ ਦੇ ਜੰਮਪਲ ਐੱਨ.ਡੀ.ਪੀ. ਉਮੀਦਵਾਰ ਰਾਜ ਚੌਹਾਨ ਨਾਲ ਹੋਵੇਗਾ | ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਰਾਜ ਚੌਹਾਨ ਇਸ ਹਲਕੇ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਨ | ਇਹ 24 ਅਕਤੂਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਚੋਣ ਜਿੱਤਣ ‘ਚ ਸਫ਼ਲ ਹੁੰਦਾ ਹੈ |

ਲੁਧਿਆਣਾ ਸ਼ਹਿਰ ਦੀ ਜੰਮਪਲ ਤ੍ਰਿਪਤ ਅਟਵਾਲ ਪੰਜਾਬ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਸਪੁੱਤਰੀ ਹੈ। ਉਹ 2008 ਤੋਂ ਕੈਨੇਡਾ ਦੀ ਵਸਨੀਕ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਸਰੀ ਵਿਖੇ ਬਤੌਰ ਰੀਐਲਟਰ ਕਾਰਜਸ਼ੀਲ ਹੈ। ਪਿਛਲੇ ਕੁਝ ਸਮੇਂ ਤੋਂ ਉਹ ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਸਰਗਰਮੀ ਨਾਲ ਹਿੱਸਾ ਲੈਂਦੀ ਆ ਰਹੀ।ਬੀਸੀ ਵਿਧਾਨ ਸਭਾ ਲਈ 24 ਅਕਤੂਬਰ 2020 ਹੋ ਰਹੀਆਂ ਚੋਣਾਂ ਵਿਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ, 9 ਬੀ.ਸੀ. ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ. ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਹਨ।