Breaking News
Home / ਖੇਤੀਬਾੜੀ / ਕਿਸਾਨ ਜਥੇਬੰਦੀਆਂ ਵਲੋਂ ਜਿਲਾ ਬਰਨਾਲਾ ਦੇ ਪਿੰਡ ਰਾਏਸਰ ਚ ਕਾਂਗਰਸੀ ਲੀਡਰਾਂ ਦੀ ਲਾਈਵ ਕੁੱਤੇਖਾਣੀ

ਕਿਸਾਨ ਜਥੇਬੰਦੀਆਂ ਵਲੋਂ ਜਿਲਾ ਬਰਨਾਲਾ ਦੇ ਪਿੰਡ ਰਾਏਸਰ ਚ ਕਾਂਗਰਸੀ ਲੀਡਰਾਂ ਦੀ ਲਾਈਵ ਕੁੱਤੇਖਾਣੀ

ਮਹਿਲ ਕਲਾਂ (ਬਰਨਾਲਾ), 20 ਅਕਤੂਬਰ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ-ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਰੋਹ ਵਧਦਾ ਹੀ ਜਾ ਰਿਹਾ ਹੈ। ਪ੍ਰਮੁੱਖ ਰਾਜਸੀ ਪਾਰਟੀਆਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਦੇ ਆਗੂਆਂ ਨੂੰ ਕਿਸਾਨਾਂ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ। ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੀਨੀਅਰ ਸਕੈਂਡਰੀ ਸਕੂਲ ‘ਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਜਾਣਾ ਸੀ। ਇਸ ਦੀ ਭਿਣਕ ਪੈਂਦਿਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਦੇ ਆਉਣ ਤੋਂ ਪਹਿਲਾਂ ਹੀ ਸਕੂਲ ਦੀ ਘੇਰਾਬੰਦੀ ਕਰ ਲਈ ਗਈ। ਕਿਸਾਨਾਂ ਵੱਲੋਂ ਇਸ ਮੌਕੇ ਕਾਂਗਰਸ ਸਰਕਾਰ, ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਚ ਪੰਜਾਬ ਪੁਲਸ ਦੇ ਕਰਮਚਾਰੀਆਂ ਵੀ ਸਥਿਤੀ ਨੂੰ ਕਾਬੂ ਕਰਨ ਲਈ ਪਹੁੰਚੇ ਹੋਏ ਹਨ । ਕਿਸਾਨਾਂ ਦੇ ਰੋਹ ਦੇ ਚੱਲਦਿਆਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਅੱਜ ਦਾ ਦੌਰਾ ਰੱਦ ਕਰਨਾ ਪਿਆ।


ਫ਼ਾਜ਼ਿਲਕਾ, 2 ਅਕਤੂਬਰ – ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਅਗਵਾਈ ਹੇਠ ਫ਼ਾਜ਼ਿਲਕਾ ਵਿਚ ਕਾਂਗਰਸ ਵਰਕਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਜਿਸ ਵਿਚ ਫ਼ਿਰੋਜ਼ਪੁਰ ਲੋਕ ਸਭਾ ਤੋਂ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਵੀ ਸ਼ਮੂਲੀਅਤ ਕੀਤੀ। ਇਸ ਰੋਸ ਰੈਲੀ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਾਵੇ।


ਜੈਤੋ, 2 ਅਕਤੂਬਰ – ਪੰਜਾਬ ਦੀਆਂ 31 ਜਥੇਬੰਦੀਆਂ ਦੇ ਸੱਦੇ ‘ਤੇ ਸਾਂਝੇ ਤੌਰ ‘ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਸੋਧ ਦੇ ਵਿਰੋਧ ‘ਚ ਜਿੱਥੇ ਰੇਲਾਂ ਨੂੰ ਰੋਕਿਆ ਗਿਆ ਹੈ, ਉੱਥੇ ਹੀ ਭਾਜਪਾ ਆਗੂਆਂ ਦੇ ਘਰਾਂ, ਕਾਰਪੋਰੇਟ ਘਰਾਣਿਆਂ ਦੇ ਵੱਡੇ ਸ਼ਾਪਿੰਗ ਮਾਲਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬੀ. ਕੇ. ਯੂ. ਸਿਧੂੱਪੁਰ, ਬੀ. ਕੇ. ਯੂ. ਕ੍ਰਾਂਤੀਕਾਰੀ, ਬੀ. ਕੇ. ਯੂ. ਲੱਖੋਵਾਲ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਆਦਿ ਦੇ ਆਗੂ ਅਤੇ ਵਰਕਰਾਂ ਵਲੋਂ ਅੱਜ ਦੂਜੇ ਦਿਨ ਗੰਗਸਰ ਜੈਤੋ ਦੇ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵਲੋਂ ਧਰਨਾ ਸ਼ੁਰੂ ਕਰਨ ਉਪਰੰਤ ਜਥੇਬੰਦੀਆਂ ਦੇ ਆਗੂ ਅਤੇ ਕਿਸਾਨਾਂ ਨੇ ਸ਼ਹਿਰ ਦੇ ਅੰਦਰ ਰੋਸ ਮਾਰਚ ਕਰਦਿਆ ਹੋਇਆ ਪ੍ਰਦੀਪ ਕੁਮਾਰ ਸਿੰਗਲਾ (ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸਾਬਕਾ ਡਾਇਰੈਕਟਰ, ਪੰਜਾਬ ਭਾਜਪਾ ਲਘੂ ਉਦਯੋਗ ਸੇਲ ਦੇ ਸਾਬਕਾ ਸੂਬਾਈ ਪ੍ਰਧਾਨ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਉਪ ਪ੍ਰਧਾਨ) ਦੇ ਘਰ ਅੱਗੇ ਪਹੁੰਚੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤਰੀ ਵਿਰੋਧੀ ਤਿੰਨ ਕਾਲੇ ਕਾਨੂੰਨ ਜਾਰੀ ਕੀਤੇ ਹਨ ਜੋ ਕਿ ਸਮੁੱਚੇ ਲੋਕ ਵਿਰੋਧੀ ਹਨ। ‘ਇਕ ਦੇਸ਼ ਇਕ ਮੰਡੀ’ ਫ਼ਸਲਾਂ ਦੀ ਵੇਚ ਵੱਟ ਸਬੰਧੀ ਕਾਨੂੰਨ ਨਾਲ ਸਮੁੱਚਾ ਕਿਸਾਨ ਵਰਗ, ਮਜ਼ਦੂਰ, ਪੱਲੇਦਾਰ ਆੜ੍ਹਤੀ ਵਰਗ, ਛੋਟੇ ਵਪਾਰੀ, ਮੰਡੀ ਨਾਲ ਜੁੜੇ ਮੁਲਾਜ਼ਮ ਵਿਹਲੇ ਹੋ ਜਾਣਗੇ, ਵਸਤਾਂ ਦੀ ਜਮ੍ਹਾਂਖੋਰੀ ਕਰਨ ਨਾਲ ਵੱਡੇ-ਵੱਡੇ ਕਾਰਪੋਰੇਟ ਘਰਾਣੇ ਮਾਲਾ-ਮਾਲ ਹੋ ਜਾਣਗੇ ਅਤੇ ਮਜ਼ਦੂਰ, ਕਿਸਾਨ ਗ਼ਰੀਬ ਲੋਕ ਮਹਿੰਗਾਈ ਪੱਖੋਂ ਹੋਰ ਵੀ ਵਧੇਰੇ ਸੰਕਟ ਦਾ ਸ਼ਿਕਾਰ ਹੋਣਗੇ।

About admin

%d bloggers like this: