ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ

ਵਾਸ਼ਿੰਗਟਨ, 2 ਅਕਤੂਬਰ – ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਤੇ ਫਰਸਟ ਲੇਡੀ ਮੇਲਾਨੀਆ ਟਰੰਪ ਨੂੰ ਕੋਵਿਡ19 ਹੋ ਗਿਆ ਹੈ। ਡੋਨਾਲਡ ਟਰੰਪ ਨੇ ਖੁਦ ਹੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾ ਉਨ੍ਹਾਂ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਨੂੰ ਕੋਰੋਨਾ ਹੋਇਆ ਸੀ, ਜਿਸ ਦੇ ਚੱਲਦਿਆਂ ਟਰੰਪ ਜੋੜੇ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ।

ਅਮਰੀਕਾ ਦਾ ਡਿਜ਼ਨੀਲੈਂਡ ਕੋਰੋਨਾ ਕਾਰਨ ਆਪਣੇ 28 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕਰਨ ਲੱਗਾ
ਦੁਨੀਆ ਭਰ ਵਿਚ ਪ੍ਰਸਿੱਧ ਅਮਰੀਕਾ ਦਾ ਡਿਜ਼ਨੀਲੈਂਡ ‘ਯੂ. ਐਸ. ਏ. ਡਿਜਨੀ ਥੀਮ ਪਾਰਕਸ ਡਵੀਜ਼ਨ’ ਤੋਂ ਆਪਣੇ 28,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ | ਕੋਰੋਨਾ ਕਾਰਨ ਬੰਦ ਪਏ ਡਿਜਨੀਲੈਂਡ ਨੂੰ ਕੈਲੀਫੋਰਨੀਆ ਸਟੇਟ ਦੀਆਂ ਪਾਬੰਦੀਆਂ ਕਾਰਨ ਮੁੜ ਖੋਲ੍ਹ•ਣ ਤੋਂ ਅਜੇ ਤੱਕ ਰੋਕਿਆ ਗਿਆ ਹੈ | ਡਿਜਨੀ ਪਾਰਕਸ ਦੇ ਚੇਅਰਮੈਨ ਜੋਸ਼ ਡੀ ਅਮਾਰੋ ਨੇ ਅੱਜ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਮਹਾਂਮਾਰੀ ਕਾਰਨ ਪੈਦਾ ਹੋਈ ਉਦਾਸੀ ਤੇ ਸਮਾਜਿਕ ਦੂਰੀਆਂ ਦੀਆਂ ਜ਼ਰੂਰਤਾਂ ਕਾਰਨ ਸਾਨੂੰ ਆਪਣੇ ਕਰਮਚਾਰੀਆਂ ਦੀ ਛੁੱਟੀ ਕਰਨੀ ਪੈ ਰਹੀ ਹੈ ਤੇ ਇਹ ਫ਼ੈਸਲਾ ਸਾਡੇ ਲਈ ਬੜਾ ਮੁਸ਼ਕਿਲ ਹੈ | ਉਨ੍ਹ•ਾਂ ਕਿਹਾ ਕਿ ਇਸ ਫ਼ੈਸਲੇ ਨਾਲ ਅਸੀਂ ਵਧੇਰੇ ਪ੍ਰਭਾਵਸ਼ਾਲੀ ਤੇ ਕੁਸ਼ਲ ਸੰਚਾਲਨ ਦੇ ਕ੍ਰਮ ਵਿਚ ਸਾਹਮਣੇ ਆ ਸਕਾਂਗੇ | ਛਾਂਟੀ ਹੋਣ ਵਾਲੇ ਕਰਮਚਾਰੀਆਂ ਵਿਚ ਲਗਪਗ ਦੋ ਤਿਹਾਈ ਪਾਰਟ-ਟਾਈਮ ਵਾਲੇ ਮੁਲਾਜ਼ਮ ਹਨ | ਹਰ ਸਾਲ ਲੱਖਾਂ ਸੈਲਾਨੀਆਂ ਨੂੰ ਖਿੱਚਣ ਵਾਲੇ ਲਾਸ ਏਾਜਲਸ ਦੇ ਨੇੜੇ ਅਨਾਹੇਮ ਵਿਚ ਡਿਜਨੀਲੈਂਡ ਦੁਨੀਆ ਦਾ ਦੂਜਾ ਸਭ ਤੋਂ ਵੱਧ ਦੇਖਣ ਵਾਲਾ ਥੀਮ ਪਾਰਕ ਹੈ ਪਰ ਫਲੋਰਿਡਾ, ਟੋਕੀਓ, ਹਾਂਗਕਾਂਗ, ਸ਼ੰਘਾਈ ਅਤੇ ਪੈਰਿਸ ਵਿਚ ਡਿਜਨੀ ਥੀਮ ਪਾਰਕਾਂ ਦੇ ਉਲਟ ਐਨਾਹੇਮ ਰਿਜੋਰਟ ਗੋਲਡਨ ਸਟੇਟ ਦੇ ਕੋਵਿਡ-19 ਪਾਬੰਦੀਆਂ ਕਾਰਨ ਹੁਣ ਤੱਕ ਦੁਬਾਰਾ ਖੋਲ•੍ਹਣ ਵਿਚ ਅਸਮਰਥ ਹੈ | ਡੀ ਅਮਾਰੋ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਰਾਜ ਵਲੋਂ ਪਾਬੰਦੀਆਂ ਹਟਾਉਣ ਲਈ ਅਜੇ ਵੀ ਤਿਆਰ ਨਾ ਹੋਣ ਕਾਰਨ ਬੇਭਰੋਸਗੀ ਹੋਰ ਵੱਧ ਗਈ ਹੈ | ਡੀ ਅਮਾਰੋ ਨੇ ਪਿਛਲੇ ਹਫਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੂੰ ਅਪੀਲ ਕੀਤੀ ਸੀ ਕਿ ਉਹ ਡਿਜਨੀਲੈਂਡ ਨੂੰ ਦੁਬਾਰਾ ਖੋਲ•੍ਹਣ ਵਿਚ ਸਾਡੀ ਮਦਦ ਕਰਨ ਤਾਂ ਜੋ ਅਸੀਂ ਹਜ਼ਾਰਾਂ ਨੌਕਰੀਆਂ ਬਚਾ ਸਕੀਏ |