ਗਾਂਧੀ ਤੋਂ ਕੀ ਸਿੱਖਿਆ ਕਿਸਾਨ ਯੂਨੀਅਨਾਂ ਨੇ ?

ਗਾਂਧੀ ਦੇ 151 ਵੇਂ ਜਨਮ ਦਿਨ ‘ਤੇ ਸਮਝੀਏ ਉਹ ਇਕ ਕਾਰਨ ਜੋ ਉਨ੍ਹਾਂ ਨੂੰ ਦੁਨੀਆਂ ਭਰ ਦੀਆਂ ਸਰਕਾਰਾਂ ਦਾ ਚਹੇਤਾ ਬਣਾਉਂਦਾ।

ਸ਼ਾਇਦ ਹੀ ਦੁਨੀਆਂ ਵਿੱਚ ਕੋਈ ਲੋਕਤੰਤਰ ਹੋਵੇ ਜੋ ਮੋਹਨਦਾਸ ਕਰਮਚੰਦ ਗਾਂਧੀ ਦਾ ਸਤਿਕਾਰ ਨਾ ਕਰਦਾ ਹੋਵੇ। ਆਖਰ ਗਾਂਧੀ ਦੀ ਉਹ ਕਿਹੜੀ ਗੱਲ ਹੈ ਜੋ ਦੁਨੀਆਂ ਭਰ ਦੀਆਂ ਲੋਕਤੰਤਰੀ ਸਰਕਾਰਾਂ ਨੂੰ ਟੁੰਬਦੀ ਐ।

ਕੀ ਗਾਂਧੀ ਪਹਿਲੇ ਵਿਸ਼ਵ ਯੁੱਧ ਨੂੰ ਰੋਕ ਸਕੇ ? ਨਹੀਂ ।
ਕੀ ਗਾਂਧੀ ਜਲ੍ਹਿਆਂਵਾਲਾ ਬਾਗ਼ ਕਾਂਡ ਨੂੰ ਰੋਕ ਸਕੇ ? ਨਹੀਂ।

ਕੀ ਗਾਂਧੀ ਦੂਜਾ ਵਿਸ਼ਵਯੁੱਧ ਰੋਕ ਸਕੇ ? ਨਹੀਂ।
ਕੀ ਗਾਂਧੀ ਵੰਡ ਰੋਕ ਸਕੇ ? ਨਹੀਂ

ਕੀ ਗਾਂਧੀ ਵੰਡ ਮੌਕੇ ਹੋਏ ਕ ਤ ਲੇ ਆ ਮ ਰੋਕ ਸਕੇ ? ਨਹੀਂ।
ਕੀ ਗਾਂਧੀ ਨਸਲਵਾਦ ਖਿਲਾਫ ਕੋਈ ਮਿਸਾਲੀ ਕੰਮ ਕਰ ਸਕੇ ? ਨਹੀਂ

ਕੀ ਗਾਂਧੀ ਜਾਤ-ਪਾਤ ਖਿਲਾਫ ਕੋਈ ਮਿਸਾਲੀ ਕੰਮ ਕਰ ਸਕੇ ? ਨਹੀਂ।

ਫੇਰ ਗਾਂਧੀ ਦੀ ਉਹ ਇਕ ਪ੍ਰਾਪਤੀ ਕਿਹੜੀ ਐ ਜਿਹੜੀ ਉਨ੍ਹਾਂ ਨੂੰ ਹਰੇਕ ਲੋਕਤੰਤਰ ਨਾਲ ਚੱਲਣ ਵਾਲੀ ਸਰਕਾਰ ਦਾ ਚਹੇਤਾ ਬਣਾ ਦਿੰਦੀ ਏ?

ਗਾਂਧੀ ਦੀ ਇਕੋ ਇਕ ਪ੍ਰਾਪਤੀ ਏ ਲੋਕਾਂ ਨੂੰ ਹ ਥਿ ਆ ਰ ਨਾ ਚੁੱਕਣ ਲਈ ਪ੍ਰੇਰਿਤ ਕਰਨਾ।

ਦੁਨੀਆਂ ਦੇ ਹਰ ਹਿੱਸੇ ‘ਚ ਅਜਿਹੇ ਸੂਰਮਿਆਂ ਨੇ ਜਨਮ ਲਿਆ ਜੋ ਸਮੇਂ ਦੀਆਂ ਸਰਕਾਰਾਂ ਖਿਲਾਫ ਲੋਕਾਂ ਨੂੰ ਹ ਥਿ ਆ ਰ ਚੁੱਕਣ ਲਈ ਪ੍ਰੇਰਦੇ ਰਹੇ।

ਪਰ ਗਾਂਧੀ ਨੇ ਉਲਟ ਕੰਮ ਕੀਤਾ।‌ ਗਾਂਧੀ ਨੇ ਕਿਹਾ ਹ ਥਿ ਆ ਰ ਨਾ ਚੁੱਕੋ। ਡਾਂਗਾਂ ਖਾਉ। ਪਰ ਹ ਥਿ ਆ ਰ ਨਾ ਚੁੱਕੋ। ਅਜਿਹਾ ਕਰਨ ਨਾਲ ਸਰਕਾਰਾਂ ਦਾ ਮਨ ਪਸੀਜੇਗਾ।

ਗਾਂਧੀ ਦਾ ਇਹ ਵਿਚਾਰ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਹਾਕਮਾਂ ਲੲੀ ਵਰ ਸਾਬਤ ਹੋਇਆ। ਗਾਂਧੀ ਦੀ ਸਿੱਖਿਆ ਨਾਲ ਲੋਕਾਂ ਨੇ ਹ ਥਿ ਆ ਰ ਚੁੱਕਣਾ ਬੰਦ ਹੀ ਨਹੀਂ ਕੀਤਾ, ਸਗੋਂ ਲੋਕ ਹ ਥਿ ਆ ਰ ਚੁੱਕਣ ਵਾਲਿਆਂ ਨੂੰ ਨਫ਼ ਰਤ ਵੀ ਕਰਨ ਲੱਗੇ।

ਕਿਸਾਨ ਯੂਨੀਅਨਾਂ ਦੇ ਧਰਨਿਆਂ ‘ਚ ਬੈਠੇ ਕਿਸਾਨ ਅਕਸਰ ਖੁ ਦ ਕੁ ਸ਼ੀ ਕਰ ਜਾਂਦੇ ਨੇ। ਇਸ ਦਾ ਸਬੰਧ ਵੀ ਗਾਂਧੀ ਨਾਲ ਹੀ ਏ।‌ ਗਾਂਧੀ ਨੇ ਸਿਖਾਇਆ ਕਿ ਸਟੇਟ ਦੇ ਜ਼ੁ ਲ ਮ ਅੱਗੇ ਆਪਣੇ ਆਪ ਨੂੰ ਵਿਛਾ ਦਿਉ। ਛਿੱਤਰ ਖਾਈ ਜਾਉ। ਚੂੰ ਨਾ ਕਰੋ। ਹੌਲੀ ਹੌਲੀ ਆਪਣੇ ਆਪ ਸੱਤਾ ਦੇ ਮਨ ‘ਚ ਰਹਿਮ ਆਊ। ਇਸੇ ਰਹਿਮ ਦੀ ਆਸ ਵਿੱਚ ਬੈਠੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਅਕਸਰ ਕਿਸਾਨ ਯੂਨੀਅਨਾਂ ਦੇ ਧਰਨਿਆਂ ‘ਚ ਬੈਠੇ ਖੁ ਦ ਕੁ ਸ਼ੀ ਆਂ ਕਰ ਜਾਂਦੇ ਨੇ‌।

ਗਾਂਧੀ ਨੂੰ ਆਦਰਸ਼ ਮੰਨਦੀਆਂ ਸਰਕਾਰਾਂ ਨੇ ਗਾਂਧੀ ਦੀ ਮੌਤ ਤੋਂ ਬਾਅਦ ਐਨੇ ਹ ਥਿ ਆ ਰ ਜਮ੍ਹਾਂ ਕੀਤੇ ਕਿ ਅੱਜ ਕਸ਼ਮੀਰ ਵਿੱਚ ਲੱਗਭੱਗ ਚੌਦਾਂ ਮਹੀਨੇ ਹੋ ਗੲੇ , ਕੋਈ ਸਾਹ ਵੀ ਨਹੀਂ ਕੱਢ ਸਕਦਾ। ਅਤੇ ਅਜਿਹੀਆਂ ਮਿਸਾਲਾਂ ਅੱਜ ਸਾਰੀ ਦੁਨੀਆਂ ਵਿੱਚ ਵੇਖੀਆਂ ਜਾ ਸਕਦੀਆਂ। ਜਿਸ ਦੇਸ਼ ਵਿੱਚ ਅਜਿਹੀ ਮਿਸਾਲ ਮਿਲੇਗੀ, ਉਸ ਦੇਸ਼ ਵਿੱਚ ਗਾਂਧੀ ਦਾ ਬੁੱਤ ਵੀ ਮਿਲੇਗਾ।

#ਮਹਿਕਮਾ_ਪੰਜਾਬੀ