Breaking News
Home / ਤਾਜ਼ਾ ਖਬਰਾਂ / ਦੇਖੋ ਡਿਜੀਟਲ ਇੰਡੀਆ- ਅਵਾਰਾ ਗਊਆਂ ਦੇ ਕਾਰੇ

ਦੇਖੋ ਡਿਜੀਟਲ ਇੰਡੀਆ- ਅਵਾਰਾ ਗਊਆਂ ਦੇ ਕਾਰੇ

ਅਵਾਰਾ ਪਸ਼ੂ ਲੰਮੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਵੱਡੀ ਸਮੱਸਿਆ ਬਣੇ ਹੋਏ ਹਨ। ਹਰਿਆਣਾ ਵਿਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਸੜਕਾਂ ਉੱਤੇ ਫਿਰ ਰਹੀਆਂ ਗਊਆਂ ਨੂੰ ਇਕ ਜਗ੍ਹਾ ਤੋਂ ਦੂਸਰੇ ਸਥਾਨ ਤੱਕ ਪਹੁੰਚਾਉਣ ਲਈ ਤਥਾਕਥਿਤ ਗਊ ਰੱਖਿਅਕਾਂ ਵੱਲੋਂ ਟੈਕਸ ਵਸੂਲਿਆ ਜਾ ਰਿਹਾ ਹੈ। ਅਵਾਰਾ ਪਸ਼ੂਆਂ ਨੂੰ ਦੂਸਰੀ ਥਾਂ ਛੱਡ ਕੇ ਆਉਣ ਲਈ ‘ਵਲੰਟੀਅਰ’ 2100 ਰੁਪਏ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਪੈਸੇ ਮੰਗ ਰਹੇ ਹਨ। ਫ਼ਸਲਾਂ ਵੱਡੇ ਪੈਮਾਨੇ ਉੱਤੇ ਬਰਬਾਦ ਹੋਣ ਕਾਰਨ ਕਿਸਾਨ ਪੈਸਾ ਦੇਣ ਲਈ ਮਜਬੂਰ ਹਨ। ਕਈ ਵਾਰ ਇਹ ਵਲੰਟੀਅਰ ਗਊਆਂ ਨੂੰ ਹਿਸਾਰ ਅਤੇ ਨਜ਼ਦੀਕ ਦੇ ਇਲਾਕਿਆਂ ਵਿਚ ਛੱਡ ਦਿੰਦੇ ਹਨ। ਹਰਿਆਣਾ ਵਿਚ 567 ਗਊਸ਼ਾਲਾਵਾਂ ਬਣਾ ਕੇ ਕਰੀਬ 4 ਲੱਖ ਅਵਾਰਾ ਗਊਆਂ ਨੂੰ ਸੰਭਾਲਿਆ ਜਾ ਰਿਹਾ ਹੈ ਪਰ ਉਨ੍ਹਾਂ ਵਾਸਤੇ ਪੈਸੇ ਅਤੇ ਹੋਰ ਸਹੂਲਤਾਂ ਦੇਣ ਦਾ ਸੰ ਕ ਟ ਲਗਾਤਾਰ ਬਣਿਆ ਰਹਿੰਦਾ ਹੈ।

ਇਸ ਕਰਕੇ ਬਹੁਤ ਸਾਰੇ ਅਵਾਰਾ ਪਸ਼ੂ ਸੜਕਾਂ ਉੱਤੇ ਘੁੰਮਦੇ ਦਿਖਾਈ ਦੇ ਰਹੇ ਹਨ। ਇਹ ਪਸ਼ੂ ਨਾ ਕੇਵਲ ਫ਼ਸਲਾਂ ਦਾ ਉਜਾੜਾ ਕਰਦੇ ਹਨ, ਬਲਕਿ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਪੰਜਾਬ ਦੀਆਂ 472 ਗਊਸ਼ਲਾਵਾਂ ਵਿਚ ਦੋ ਲੱਖ ਦੇ ਕਰੀਬ ਗਊਆਂ ਰੱਖਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਅਵਾਰਾ ਪਸ਼ੂ ਸੜਕਾਂ ਉੱਤੇ ਘੁੰਮਦੇ ਹਨ। ਸੂਬੇ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਚਾਰ ਸੌ ਲੋਕਾਂ ਦੀ ਅਵਾਰਾ ਪਸ਼ੂਆਂ ਕਾਰਨ ਹੋਏ ਸੜਕ ਹਾਦਸਿਆਂ ਵਿਚ ਮੌਤ ਹੋ ਗਈ। ਕੇਂਦਰ ਵਿਚ 2014 ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ ਭਰ ਵਿਚ ਗਊ ਰੱਖਿਆ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ ਅਤੇ ਰਾਜ ਸਰਕਾਰਾਂ ਨੇ ਇਸ ਵਾਸਤੇ ਸ ਖ਼ ਤ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ। ਕਈ ਥਾਵਾਂ ’ਤੇ ਤਥਾਕਥਿਤ ਗਊ ਰੱਖਿ ਅਕਾਂ ਵੱਲੋਂ ਗਰੁੱਪ ਬਣਾ ਕੇ ਕੀਤੀ ਜਾਣ ਵਾਲੀ ਗੁੰ ਡਾ ਗ ਰ ਦੀ ਵਧੀ ਤੇ ਪੈਸੇ ਵਸੂਲਣ ਦਾ ਧੰ ਦਾ ਸ਼ੁਰੂ ਹੋ ਗਿਆ।

ਪੰਜਾਬ ਅਤੇ ਹਰਿਆਣਾ ਵਿਚੋਂ ਗਊਆਂ ਖ਼ਰੀਦਣ ਲਈ ਬਾਹਰ ਤੋਂ ਆਉਣ ਵਾਲੇ ਵਪਾਰੀਆਂ ਦੀ ਆਮਦ ਘਟੀ ਅਤੇ ਦੁਧਾਰੂ ਪਸ਼ੂਆਂ ਦੇ ਮੁੱਲ ਵੀ ਥੱਲੇ ਡਿੱਗੇ। ਬਹੁਤ ਸਾਰੇ ਕਿਸਾਨਾਂ ਅਤੇ ਦੁੱਧ ਵਿਕਰੀ ਕਰਕੇ ਗੁਜ਼ਾਰਾ ਕਰਨ ਵਾਲਿਆਂ ਨੇ ਗਊਆਂ ਦੀ ਬਜਾਏ ਮੱਝਾਂ ਪਾਲਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਗਊਆਂ ਦੀ ਸੰਭਾਲ ਲਈ ਗਊ ਸੈੱਸ ਲਗਾਇਆ ਜਿਸ ਤੋਂ ਚਾਰ ਸਾਲਾਂ ਦੌਰਾਨ 9.30 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਦੇ ਬਾਵਜੂਦ ਸਮੱਸਿਆ ਹੱਲ ਹੁੰਦੀ ਨਜ਼ਰ ਨਹੀ ਆ ਰਹੀ। ਦੇਸ਼ ਵਿਚ ਬਹੁਗਿਣਤੀ ਭਾਈਚਾਰੇ ਦੀ ਜੀਵਨ ਜਾਚ ਨਾਲ ਜੁੜੇ ਕੁਝ ਜਜ਼ਬਾਤੀ ਮੁੱਦਿਆਂ ਨੂੰ ਉਭਾਰ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਲਾਹੇ ਦੀ ਇਹ ਰਾਜਨੀਤੀ ਕਿਸਾਨਾਂ ਤੇ ਆਮ ਲੋਕਾਂ ਲਈ ਲਾਹੇਵੰਦੀ ਨਹੀਂ। ਪਸ਼ੂ ਧਨ ਨੂੰ ਸੰਭਾਲਣ ਅਤੇ ਅਵਾਰਾ ਪਸ਼ੂਆਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਹੱਲ ਕਰਨ ਦੀ ਜ਼ਰੂਰਤ ਹੈ। ਧ ਮ ਕੀ ਆਂ ਦੇਣ ਅਤੇ ਧੋਖਾ ਧੜੀ ਕਰਨ ਵਾਲੇ ਗਰੁੱਪਾਂ ਨਾਲ ਸ ਖ਼ ਤੀ ਨਾਲ ਨਜਿੱਠਣਾ ਚਾਹੀਦਾ ਹੈ।

About admin

Check Also

ਅੰਮ੍ਰਿਤਸਰ ‘ਚ ਕੋਰੋਨਾ ਦੇ 400 ਕੇਸ ਆਏ ਸਾਹਮਣੇ, 5 ਹੋਰ ਮਰੀਜ਼ ਨੇ ਤੋੜਿਆ ਦਮ

ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੇ 400 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ …

%d bloggers like this: