ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਚ ਅਡਵਾਨੀ ਸਮੇਤ ਸਾਰੇ ਦੋ ਸ਼ੀ ਬਰੀ

ਲਖਨਊ : ਲਖਨਊ 6 ਦਸੰਬਰ 1992 ਨੂੰ ਕਾਰ ਸੇਵਕਾਂ ਵੱਲੋਂ ਬਾਬਰੀ ਮਸਜਿਦ ਢਾਹੀ ਗਈ ਸੀ। ਇਸ ਮਾਮਲੇ ‘ਚ ਅੱਜ ਲਖਨਊ ਦੀ ਸੀਬੀਆਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਅੱਜ ਇਸ ‘ਤੇ ਦੇਸ਼ ਭਰ ਦੀਆਂ ਨਜ਼ਰ ਹੋਣਗੀਆਂ ਸਨ।

ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚਸੀਬੀਆਈ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਹ ਘ ਟ ਨਾ ਵਾਂ ਪਹਿਲਾਂ ਪਲਾਨ ਨਹੀਂ ਸੀ ,ਇਕਦਮ ਹੋਈਆਂ ਹਨ।ਇਸ ਮਾਮਲੇ ‘ਚ ਦੇਸ਼ ਦੇ ਕਈ ਉੱਘੇ ਆਗੂ ਫਸੇ ਹੋਏ ਹਨ। ਇਸ ਮਾਮਲੇ ‘ਚ ਲਾਲ ਕ੍ਰਿਸ਼ਨ ਅਡਵਾਨੀ ਮੁਰਲੀ ਮਨੋਹਰ ਜੋਸ਼ੀ ,ਕਲਿਆਣ ਸਿੰਘ , ਉਮਾ ਭਾਰਤੀ ਸਿੰਘ ਸਮੇਤ 32 ਮੁਲਜ਼ਮ ਹਨ।

28 ਸਾਲ ਪੁਰਾਣੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ‘ਚ ਲਖਨਊ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਉਂਦਿਆਂ ਸਾਰੇ ਦੋ ਸ਼ੀ ਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ‘ਚ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਭਾਜਪਾ ਦੇ ਸੀਨੀਅਰ ਨੇਤਾ ਵਿਨੇ ਕਟਾਰੀਆ ਸਣੇ ਕੁੱਲ 32 ਦੋ ਸ਼ੀ ਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਬਾਬਰੀ ਮਸਜਿਦ ਨੂੰ ਯੋਜਨਾ ਤਹਿਤ ਨਹੀਂ ਢਾਹਿਆ ਗਿਆ। ਅਦਾਲਤ ਨੇ ਕਿਹਾ ਕਿ ਅਰਾਜਕ ਤੱਤਾਂ ਨੇ ਢਾਂਚਾ ਸੁੱਟਿਆ ਸੀ ਅਤੇ ਦੋਸ਼ੀ ਨੇਤਾਵਾਂ ਨੇ ਇਨ੍ਹਾਂ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਸੀ।