Breaking News
Home / ਪੰਜਾਬ / ਕਿਸਾਨ ਧਰਨਿਆਂ’ਚ “ਖਾਲਿਸਤਾਨ” ਦੇ ਨਾਅਰੇ

ਕਿਸਾਨ ਧਰਨਿਆਂ’ਚ “ਖਾਲਿਸਤਾਨ” ਦੇ ਨਾਅਰੇ

ਭਾਰਤੀ ਸਟੇਟ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਧਰਨਿਆਂ ਦੌਰਾਨ ਕੁਝ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਜਿਸ ਨੂੰ ਮੁੱਦਾ ਬਣਾ ਕੇ ਕੁਝ ਪੱਤਰਕਾਰਾਂ ਵੱਲੋਂ ਕਿਸਾਨਾਂ ਅਤੇ ਕਲਾਕਾਰਾਂ ਨੂੰ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ’ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ’ਚ ਕੁਝ ਕਲਾਕਾਰ ਅਤੇ ਕਿਸਾਨ ਆਗੂ ਉਲਝਦੇ ਵੀ ਦਿਖੇ ।ਕਿਸੇ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਧਰਨਿਆਂ’ਚ ਇਹ ਨਾਅਰੇ ਲਗਾਉਂਦੇ ਹਨ। ਕਿਸੇ ਨੇ ਇਸ ਸਵਾਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਦੀਪ ਸਿੱਧੂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਉਸ ਨੂੰ ਰੋਕਿਆ ਗਿਆ ਅਤੇ ਬਾਅਦ’ਚ ਡੇਲੀ ਪੋਸਟ ਦੇ ਪੱਤਰਕਾਰ ਨੇ ਨਾਅਰੇ ਲਗਾਉਣ ਵਾਲਿਆਂ ਨੂੰ ਸਰਕਾਰੀ ਤੱਕ ਆਖ ਦਿੱਤਾ।

ਇਹ ਸਟੇਟ ਦਾ ਨੈਰੇਟਿਵ ਹੈ ਕਿ ਖਾਲਿਸਤਾਨ ਦੇ ਨਾਮ ਨੂੰ ਲੈ ਕੇ ਦ ਹਿ ਸ਼ ਤ ਫਲਾ ਦਵੋ ਅਤੇ ਮੀਡੀਆ ਇਸੇ ਅਧੀਨ ਹੀ ਆਪਣੀ ਪੇਸ਼ਕਾਰੀ ਕਰਦਾ ਹੈ। ਪਰ ਇਸ ਤੇ ਖੁੱਲ ਕੇ ਗੱਲ ਹੋਣੀ ਚਾਹੀਦੀ ਹੈ ਕਿ ਖਾਲਿਸਤਾਨ ਦੇ ਨਾਅਰੇ ਲੱਗਦੇ ਕਿਉਂ ਹਨ ? ਜਦੋਂ ਵੀ ਕੋਈ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਜਦੋਂ ਸਿੱਖਾਂ ਤੇ ਕੋਈ ਪੁਲਿਸ ਅੱਤਿਆਚਾਰ ਕਰੇ ਜਾਂ ਫਿਰ ਕੋਈ ਅਦਾਲਤ ਜਾਂ ਸਰਕਾਰ ਸਿੱਖਾਂ ਨਾਲ ਬੇਇਨਸਾਫ਼ੀ ਕਰੇ ਤਾਂ ਆਪ ਮੁਹਾਰੇ ਸਿੱਖਾਂ ਦੀ ਜੁਬਾਨ’ਚੋਂ ਖਾਲਿਸਤਾਨ ਦੇ ਨਾਅਰੇ ਨਿਕਲਦੇ ਹਨ। ਹੁਣ ਜਦੋਂ ਆਮ ਕਿਸਾਨ ਵੀ ਭਾਰਤ ਅੰਦਰ ਅਸੁੱਰਖਿਅਤ ਮਹਿਸੂਸ ਕਰ ਰਿਹਾ ਹੈ। ਉਸ ਨੂੰ ਇਹ ਲੱਗਦਾ ਹੈ ਸਰਕਾਰ ਸਾਡੇ ਚੁੱਲਿਆਂ ਦੀ ਅੱਗ ਬੁਝਾਉਣ ਤੇ ਤੁਲੀ ਹੈ, ਗੱਲ ਸਾਡੇ ਜੁਆਕਾਂ ਦੇ ਮੂੰਹੋਂ ਟੁੱਕ ਖੋਹਣ ਤੱਕ ਆ ਗਈ। ਤਾਂ ਖਾਲਿਸਤਾਨ ਦੇ ਨਾਅਰੇ ਕਿਸਾਨਾਂ ਦੀ ਰੂਹ ਨੂੰ ਧਰਵਾਸ ਦਿੰਦੇ ਹਨ। ਗੁਰੂ ਨੇ ਸਿੱਖਾਂ ਨੂੰ ਰਾਜ ਦਾ ਦਾਅਵਾ ਬਖ਼ਸ਼ਿਆ ਹੈ ਜਦੋਂ ਹਾਲਾਤ ਬਣਦੇ ਹਨ ਤਾਂ ਸਿੱਖ ਖਾਲਿਸਤਾਨ ਤੇ ਆ ਜਾਂਦੇ ਕਿਉਂਕਿ ਸਾਨੂੰ ਹੋਰਾਂ ਕੌਮਾਂ ਵਾਂਗ ਘਸਿਆਰੇ ਬਣ ਕੇ ਜਿਉਣਾ ਪ੍ਰਵਾਨ ਨਹੀਂ।

ਖਾਲਿਸਤਾਨ ਕੀ ਹੈ ? ਇਹ ਕੋਈ ਹਊਆ ਨਹੀਂ, ਪੰਜਾਬ ਹੀ ਹੈ! ਆਜ਼ਾਦ ਪੰਜਾਬ। ਖਾਲਿਸਤਾਨ ਦਾ ਮਤਲੱਬ ਇਸ ਧਰਤੀ ਨੂੰ ਕਿਸੇ ਵਪਾਰੀ ਜਾਂ ਵਿਦੇਸ਼ੀ ਤਾਕਤ ਕੋਲ ਗਹਿਣੇ ਧਰਨਾ ਨਹੀੰ। ਸਗੋਂ ਪੰਜਾਬ ਨੂੰ ਮੁਕੰਮਲ ਰੂਪ’ਚ ਯਾਮਨਾ ਪਾਰ ਵਾਲੀਆਂ ਬਾਹਰੀ ਤਾਕਤਾਂ ਤੋਂ ਆਜ਼ਾਦ ਕਰਵਾਉਣਾ ਹੈ। ਪੰਜਾਬ ਨੂੰ ਆਪਣੀ ਹੋਣੀ ਦਾ ਆਪ ਮਾਲਕ ਬਣਾਉਣਾ ਹੈ। ਖਾਲਿਸਤਾਨ ਇਸ ਧਰਤੀ ਦਾ ਸਨਮਾਨ’ਚ ਲਿਆ ਗਿਆ ਨਾਮ ਹੈ। ਜਿਸ ਸਨਮਾਨ ਲਈ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਅਤੇ ਆਪਣੇ ਘਰ-ਬਾਰ ਉਸ ਜ਼ੁ ਲ ਮ ਦੀ ਹਨੇਰੀ’ਚ ਝੋਖ ਦਿੱਤੇ ਜਿਹੜੀ ਹਨੇਰੀ ਦਿੱਲੀਓ ਪੰਜਾਬ ਦੀ ਹੋਂਦ ਖ਼ ਤ ਮ ਕਰਨ ਲਈ ਵਗੀ ਸੀ।

ਇਸ ਲਈ ਕਲਾਕਾਰਾਂ, ਕਿਸਾਨਾਂ ਅਤੇ ਹਰ ਆਮ ਖਾਸ ਨੂੰ ਬੇਨਤੀ ਹੈ ਜਦ ਪੱਤਰਕਾਰ ਤੁਹਾਨੂੰ ਸਵਾਲਾਂ’ਚ ਉਲਾਝਾਉਣ ਤਾਂ ਘਬਰਾਇਆ ਨਾ ਕਰੋ। ਖੁੱਲ ਕੇ ਦੱਸਿਆ ਕਰੋ ਕਿ ਪੰਜਾਬ ਦੇ ਲੋਕ ਭਾਰਤ ਅੰਦਰ ਆਪਣੀ ਹੋਂਦ ਨੂੰ ਖ਼ ਤ ਰਾ ਮਹਿਸੂਸ ਕਰਦੇ ਹਨ। ਸਾਡਾ ਧਰਮ ਸੁਰੱਖਿਅਤ ਨਹੀੰ, ਸਾਡੀ ਬੋਲੀ ਨੂੰ ਖ਼ ਤ ਮ ਕੀਤਾ ਜਾ ਰਿਹਾ ਅਤੇ ਸਾਡਾ ਆਰਥਿਕ ਤੌਰ ਤੇ ਲੱਕ ਤੋੜਿਆ ਜਾ ਰਿਹਾ ਹੈ। ਅਜਿਹੇ ਖ਼ ਤ ਰੇ’ਚ ਪੰਜਾਬੀਆਂ ਨੂੰ ਆਪਣਾ ਭਵਿੱਖ ਖਾਲਿਸਤਾਨ’ਚ ਹੀ ਦਿਖਦਾ ਹੈ। ਜਿੱਥੇ ਉਹਨਾਂ ਦਾ ਧਰਮ, ਬੋਲੀ, ਰੋਟੀ ਅਤੇ ਭਵਿੱਖ ਸੁਰੱਖਿਅਤ ਹੋਵੇ।

– ਸਤਵੰਤ ਸਿੰਘ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: