Breaking News
Home / ਪੰਜਾਬ / ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਜੇ ਕਿਸਾਨਾਂ ਦਾ ਦਰਦ ਤਾਂ ਇਕੱਠੇ ਹੋ ਜਾਣ: ਲੱਖਾ ਸਿਧਾਣਾ

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਜੇ ਕਿਸਾਨਾਂ ਦਾ ਦਰਦ ਤਾਂ ਇਕੱਠੇ ਹੋ ਜਾਣ: ਲੱਖਾ ਸਿਧਾਣਾ

ਲੱਖਾ ਸਿਧਾਣਾ ਠੋਕ ਕੇ ਗਲ ਕਰਦਾ-ਚੰਡੀਗੜ- ਪੰਜਾਬੀ ਕਲਾਕਾਰਾਂ ਦੀਪ ਸਿੱਧੂ , ਲੱਖਾ ਸਿਧਾਣਾ , ਜੱਸ ਬਾਜਵਾ , ਰੁਪਿੰਦਰ ਹਾਂਡਾ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈਸ ਕਾਨਫਾਰੰਸ, ਦੇਖੋ ਅਗਲੀ ਲੜਾਈ ਦੀ ਕੀ ਵਿਉਂਤਬੰਦੀ ਕੀਤੀ ਗਈ ਹੈ। ਸੰਘਰਸ਼ ਵਿੱਢਣ ਦਾ ਐਲਾਨ

ਪੰਜਾਬ ਦੇ ਕਿਸਾਨਾਂ ਅਤੇ ਕਲਾਕਾਰਾਂ ਵਿਚਾਲੇ ਚੰਡੀਗੜ੍ਹ ਵਿਖੇ ਬੈਠਕ ਤੋਂ ਬਾਅਦ ਕਿਸਾਨ ਨੇਤਾ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਬੈਠਕ ‘ਚ ਇਹ ਗੱਲ ਤੈਅ ਹੋਈ ਕਿ ਕਿਸਾਨਾਂ ਦੀ ਇਹ ਲੜਾਈ ਮਿਲ ਕੇ ਲੜੀ ਜਾਵੇਗੀ। ਇਸ ਸੰਬੰਧੀ ਦੀਪ ਸਿੱਧੂ ਨੇ ਦੱਸਿਆ ਕਿ ਇੱਕ 14 ਮੈਂਬਰ ਕਮੇਟੀ ਬਣਾਈ ਜਾਵੇਗੀ, ਜਿਸ ‘ਚ 7 ਗਾਇਕ ਅਤੇ 7 ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਫ਼ਾਇਦੇ ‘ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ਇਹ ਲੜਾਈ ਲੜਨੀ ਚਾਹੀਦੀ ਹੈ। ਪੰਜਾਬੀ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਹੁਣ ਸੰਘਰਸ਼ ਵੱਖ ਹੋ ਕੇ ਨਹੀਂ, ਬਲਕਿ ਇੱਕ ਹੋ ਕੇ ਲੜਿਆ ਜਾਵੇਗਾ।

ਦੀਪ ਸਿੱਧੂ ਤੇ ਲੱਖਾ ਸਿਧਾਣਾ ਇਹ ਗੱਲ ਵਾਰ ਵਾਰ ਕਹਿੰਦੇ ਰਹੇ ਨੇ ਕਿ ਇਹ ਲੜਾਈ ‘ਐਮ ਐਸ ਪੀ’ ਤਕ ਸੀਮਤ ਨਹੀਂ ਅਤੇ ਲੜਾਈ ਦਾ ਘੇਰਾ ਵੱਡਾ ਹੈ। ਹੁਣ ਡਰ ਇਹ ਹੈ ਕਿ ਕਿਸਾਨ ਯੂਨੀਅਨਾਂ ਕਲਾਕਾਰਾਂ ਨੂੰ ਆਵਦੇ ਗਲਬੇ ‘ਚ ਕਰ ਕੇ ਇਕ ਵਾਰ ਫੇਰ ਉਸ ਘੇਰੇ ਨੂੰ ਸੀਮਤ ਨਾ ਕਰ ਦੇਣ।ਕਲਾਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਅੱਜ ਤਾਲਮੇਲ ਕਮੇਟੀ ਬਣਾਉਣ ਵਾਸਤੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ। ਇਥੇ ਗੱਲ ਪੱਤਰਕਾਰਾਂ ਨੇ ਵੀ ਪੁੱਛੀ ਕਿ ਕਿਉਂ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਲੀਡਰਾਂ ‘ਤੇ ਭਰੋਸਾ ਨਹੀਂ!

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: