ਕੁਲਵਿੰਦਰ ਬਿੱਲਾ ਨੇ ਕਿਹਾ ਸੰਨੀ ਦਿਉਲ ਬੱਸ ਨਾਮ ਦਾ ਜੱਟ, ਰਣਜੀਤ ਬਾਵਾ ਨੇ ਕੀ ਕਿਹਾ ਉਹ ਵੀ ਦੇਖੋ

ਬਟਾਲਾ ਪਹੁੰਚੇ ਕੁਲਵਿੰਦਰ ਬਿੱਲਾ ਨੇ ਕਿਹਾ-ਕੰਗਨਾ ਨੇ ਤਾਂ ਅਸਲੀ ਅੱ ਤ ਵਾ ਦੀ ਦੇਖੇ ਨਹੀਂ, ਸੰਨੀ ਦਿਓਲ ਤਾਂ ਇੱਕ ਨਾਮ ਦਾ ਜੱਟ ਏ

ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਪਾਸ ਕਰਨ ਉਪਰੰਤ ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਕਾਨੂੰਨ ਬਣਾਉਣ ਦੇ ਵਿਰੋਧ ‘ਚ ਬਟਾਲਾ ਵਿਖੇ ਲੋਕ ਗਾਇਕ ਰਣਜੀਤ ਬਾਵਾ ਦੀ ਦੇਖ-ਰੇਖ ਹੇਠ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ

ਵੱਡੀ ਤਾਦਾਦ ‘ਚ ਕਿਸਾਨ ਹੱਥਾਂ ‘ਚ ਕਾਲੀਆਂ ਝੰਡੀਆਂ ਲੈ ਕੇ ਧਰਨੇ ‘ਚ ਸ਼ਾਮਿਲ ਹੋਏ | ਇਸ ਮੌਕੇ ਧਰਨੇ ‘ਚ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ, ਐਮੀ ਵਿਰਕ, ਕੰਵਰ ਗਰੇਵਾਲ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ, ਰਾਜਵੀਰ ਜਵੰਦਾ, ਦੀਪ ਸਿੱਧੂ, ਬੀ.ਜੇ. ਰੰਧਾਵਾ, ਜੱਸ ਬਾਜਵਾ, ਰੇਸ਼ਮ ਅਨਮੋਲ, ਹਰਫ ਚੀਮਾ, ਰਵਨੀਤ, ਗੁਰੀ, ਹਰਜੀਤ ਸਿੰਘ, ਲੱਖਾ ਸਧਾਣਾ, ਔਜਲਾ ਬ੍ਰਦਰਜ਼, ਗੀਤਕਾਰ ਕਾਬਲ ਸਰੂਪਵਾਲੀ, ਸੁਖਪ੍ਰੀਤ ਸਿੰਘ ਉਦੋਕੇ, ਗੁਰਸ਼ਰਨ ਸਿੰਘ ਛੀਨਾ, ਸਵਿੰਦਰ ਭਾਗੋਵਾਲੀਆ, ਅਨਮੋਲ ਕਵਾਤਰਾ ਸਮੇਤ ਵੱਡੀ ਗਿਣਤੀ ‘ਚ ਅਦਾਕਾਰ, ਗਾਇਕ ਅਤੇ ਸਮਾਜ ਸੇਵੀ ਪਹੰੁਚੇ |

ਇਨ੍ਹਾਂ ਸਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕਰ ਕੇ ਜੋ ਕਿਸਾਨ ਵਿਰੋਧੀ ਕਾਨੂੰਨ ਬਣਾਇਆ ਹੈ, ਉਸ ਨਾਲ ਦੇਸ਼ ਦੀ ਕਿਸਾਨੀ ਤ ਬਾ ਹ ਹੋ ਜਾਵੇਗੀ |

ਉਨ੍ਹਾਂ ਕਿਹਾ ਕਿ ਸ: ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਸੰਘਰਸ਼ ਕਰ ਕੇ ਛੋਟੀ ਉਮਰ ਵਿਚ ਫ਼ਾਂ ਸੀ ਦਾ ਰੱਸਾ ਚੁੰਮਿਆ ਅਤੇ ਪਗੜੀ ਸੰਭਾਲ ਜੱਟਾ ਲਹਿਰ ‘ਚ ਕਿਸਾਨ ਦੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ |