ਬਟਾਲਾ ਵਿਖੇ ਸ਼ੇਰ ਵਾਂਗੂ ਗਰਜਿਆ ਲੱਖਾ ਸਿਧਾਣਾ

ਹ ਥਿ ਆ ਰ ਰੱਖੋ ਨਹੀਂ ਤਾਂ ਵਿ ਨਾ ਸ਼ ਪੱਕਾ- ਲੱਖਾ ਸਿਧਾਣਾ, ਬਟਾਲਾ ਵਿਖੇ ਸ਼ੇਰ ਵਾਂਗੂ ਗਰਜਿਆ ਲੱਖਾ ਸਿਧਾਣਾ, ਕਾਂਗਰਸ ਵਾਲੇ ਕਦੇ ਦਿੱਲੀ ਟ੍ਰੈਕਟਰ ਫੂ ਕ ਦਿੰਦੇ, ਕਦੇ ਸ਼ੰਬੂ ਬਾਰਡਰ ‘ਤੇ

ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਪਾਸ ਕਰਨ ਉਪਰੰਤ ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਕਾਨੂੰਨ ਬਣਾਉਣ ਦੇ ਵਿਰੋਧ ‘ਚ ਬਟਾਲਾ ਵਿਖੇ ਲੋਕ ਗਾਇਕ ਰਣਜੀਤ ਬਾਵਾ ਦੀ ਦੇਖ-ਰੇਖ ਹੇਠ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ | ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ | ਵੱਡੀ ਤਾਦਾਦ ‘ਚ ਕਿਸਾਨ ਹੱਥਾਂ ‘ਚ ਕਾਲੀਆਂ ਝੰਡੀਆਂ ਲੈ ਕੇ ਧਰਨੇ ‘ਚ ਸ਼ਾਮਿਲ ਹੋਏ | ਇਸ ਮੌਕੇ ਧਰਨੇ ‘ਚ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ, ਐਮੀ ਵਿਰਕ, ਕੰਵਰ ਗਰੇਵਾਲ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ, ਰਾਜਵੀਰ ਜਵੰਦਾ, ਦੀਪ ਸਿੱਧੂ, ਬੀ.ਜੇ. ਰੰਧਾਵਾ, ਜੱਸ ਬਾਜਵਾ, ਰੇਸ਼ਮ ਅਨਮੋਲ, ਹਰਫ ਚੀਮਾ, ਰਵਨੀਤ, ਗੁਰੀ, ਹਰਜੀਤ ਸਿੰਘ, ਲੱਖਾ ਸਧਾਣਾ, ਔਜਲਾ ਬ੍ਰਦਰਜ਼, ਗੀਤਕਾਰ ਕਾਬਲ ਸਰੂਪਵਾਲੀ, ਸੁਖਪ੍ਰੀਤ ਸਿੰਘ ਉਦੋਕੇ, ਗੁਰਸ਼ਰਨ ਸਿੰਘ ਛੀਨਾ, ਸਵਿੰਦਰ ਭਾਗੋਵਾਲੀਆ, ਅਨਮੋਲ ਕਵਾਤਰਾ ਸਮੇਤ ਵੱਡੀ ਗਿਣਤੀ ‘ਚ ਅਦਾਕਾਰ, ਗਾਇਕ ਅਤੇ ਸਮਾਜ ਸੇਵੀ ਪਹੰੁਚੇ | ਇਨ੍ਹਾਂ ਸਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕਰ ਕੇ ਜੋ ਕਿਸਾਨ ਵਿਰੋਧੀ ਕਾਨੂੰਨ ਬਣਾਇਆ ਹੈ, ਉਸ ਨਾਲ ਦੇਸ਼ ਦੀ ਕਿਸਾਨੀ ਤ ਬਾ ਹ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਸ: ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਸੰਘਰਸ਼ ਕਰ ਕੇ ਛੋਟੀ ਉਮਰ ਵਿਚ ਫ਼ਾਂ ਸੀ ਦਾ ਰੱਸਾ ਚੁੰਮਿਆ ਅਤੇ ਪਗੜੀ ਸੰਭਾਲ ਜੱਟਾ ਲਹਿਰ ‘ਚ ਕਿਸਾਨ ਦੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ |

ਇਸ ਮੌਕੇ ਪਹੁੰਚੇ ਸਾਰੇ ਅਦਾਕਾਰਾਂ, ਗਾਇਕਾਂ, ਗੀਤਕਾਰਾਂ ਅਤੇ ਸਮਾਜ ਸੇਵੀਆਂ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਸਿਆਸੀ ਹਿੱਤਾਂ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਿਸਾਨੀ ਨੂੰ ਬਚਾਉਣ ਲਈ ਇਸ ਸੰਘਰਸ਼ ‘ਚ ਕੁੱਦਣਾ ਪੈਣਾ ਹੈ, ਜੇ ਕਿਸਾਨੀ ਤ ਬਾ ਹ ਹੋ ਗਈ ਤਾਂ ਆੜ੍ਹਤੀ, ਮਜ਼ਦੂਰ, ਵਪਾਰੀ ਸਮੇਤ ਹਰੇਕ ਵਰਗ ਵੀ ਤ ਬਾ ਹ ਹੋ ਜਾਵੇਗਾ | ਗੁਰੂ, ਪੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਪੰਜਾਬ ਦੇ ਮੇਲੇ, ਤਿਉਹਾਰ, ਵਿਆਹ ਅਤੇ ਹੋਰ ਸਮਾਗਮ ਫਿੱਕੇ ਪੈ ਜਾਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਹੋਰ ਸਾਰੀਆਂ ਗਤੀਵਿਧੀਆਂ ਭੁੱਲ ਕੇ ਇਹ ਲੜਾਈ ਲੜਨੀ ਪਵੇਗੀ, ਜਿਸ ਲਈ ਪੰਜਾਬ ਦੇ ਸਾਰੇ ਕਲਾਕਾਰ ਅਤੇ ਸਮਾਜ ਸੇਵੀ ਉਨ੍ਹਾਂ ਦੇ ਨਾਲ ਹਨ |

ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਨਾਲ ਗੂੰਜਿਆਂ ਪੰਡਾਲਧਰਨੇ ‘ਚ ਕਲਾਕਾਰਾਂ ਵਲੋਂ ਸ਼ਹੀਦ ਭਗਤ ਸਿੰਘ ਅਤੇ ਕਿਸਾਨੀ ਨੂੰ ਸਮਰਪਿਤ ਕਵਿਤਾਵਾਂ ਵੀ ਸੁਣਾਈਆਂ ਗਈਆਂ | ਦਿਲ ਨੂੰ ਟੁੰਬਣ ਵਾਲੀਆਂ ਇਨ੍ਹਾਂ ਕਵਿਤਾਵਾਂ ਨੇ ਆਏ ਹੋਏ ਕਿਸਾਨ ਸਮਰਥਕਾਂ ਦਾ ਏਨਾ ਜੋਸ਼ ਵਧਾਇਆ ਕਿ ਸਾਰਾ ਪੰਡਾਲ ‘ਜੈ ਜਵਾਨ, ਜੈ ਕਿਸਾਨ’, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ | ਕੰਵਰ ਗਰੇਵਾਲ ਦੀਆਂ ਬੋਲੀਆਂ ਲਾਇਨਾਂ ‘ਅੱਖਾਂ ਖੋਲ ਪੰਜਾਬ ਸਿਆਂ, ਤੇਰੇ ਘਰ ਲੁ ਟੇ ਰੇ ਵੜ ਗਏ, ਪਹਿਲਾਂ ਤੇਰੇ ਪੁੱਤ ਨ ਸ਼ਿ ਆਂ ‘ਤੇ ਲਾ ਤੇ, ਹੁਣ ਤੇਰੀ ਮਾਂ ਨੂੰ ਮਾਰਨ ਆ ਗਏ’, ਨੇ ਆਲੇ-ਦੁਆਲੇ ਲੰਘਦੇ ਲੋਕਾਂ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ | ਕੁਲਵਿੰਦਰ ਬਿੱਲਾ ਵਲੋਂ ਕਿਸਾਨੀ ‘ਤੇ ਸੁਣਾਈਆਂ ਗਈਆਂ ਲਾਇਨਾਂ ‘ਅੰਨ ਦਾਤੇ ਲਈ ਖੜ੍ਹਨ ਦਾ ਵੇਲਾ, ਹੱਕਾਂ ਲਈ ਲੜਨ ਦਾ ਵੇਲਾ, ਕੌਣ ਤੋੜ ਦਊ, ਖੇਤਾਂ ਨਾਲ ਮੁਅਲਾਜਾ ਭਗਤ ਸਿਆਂ, ਅੱਜ ਆਪ ਭਗਤ ਸਿੰਘ ਨਾ ਬਣੀਏ, ਆਖੀਏ ਆ ਜਾ ਭਗਤ ਸਿਆਂ’ ਨਾਲ ਪ੍ਰਦਰਸ਼ਨਕਾਰੀ ਬਹੁਤ ਭਾਵੁਕ ਹੋ ਗਏ |