ਬੀਜੇਪੀ ਸਾਂਸਦ ਹਰਸ਼ਵਰਧਨ ਦੀ ਜਾਟਾਂ ਨੇ ਕੀਤੀ ਸੇਵਾ?

ਵੀਡੀਉ ਨਵੀਂ ਕਿ ਪੁਰਾਣੀ? ਭਾਜਪਾ ਨੇਤਾ ਹਰਸ਼ਵਰਧਨ ਦੀ ਹਰਿਆਣੇ ਦੇ ਜਾਟਾਂ ਨੇ ਕੀਤੀ ਸੇਵਾ? ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੈ।

ਕੁਝ ਲੋਕਾਂ ਮੁਤਾਬਕ ਇਹ ਵੀਡੀਉ ਪੁਰਾਣੀ ਹੈ। ਬਾਕੀ ਕਿਸੇ ਕੋਲ ਵਧੇਰੇ ਜਾਣਕਾਰੀ ਹੈ ਤਾਂ ਦੱਸੋ

ਭਾਜਪਾ ਦੇ ਜਨਰਲ ਸਕੱਤਰ ਅਸ਼ਵਨੀ ਵਰਮਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ-ਕਿਸਾਨਾਂ ਦੇ ਖਿਲਾਫ਼ 3 ਆਰਡੀਨੈਂਸ ਨੂੰ ਲੈ ਕੇ ਦਿੱਤਾ ਅਸਤੀਫਾ
ਕਾਦੀਆਂ (ਗੁਰਦਾਸਪੁਰ), 29 ਸਤੰਬਰ (ਪ੍ਰਦੀਪ ਸਿੰਘ ਬੇਦੀ)- ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਦਿਨੀਂ ਪਾਸ ਕੀਤੇ ਗਏ ਫਾਰਮ ਬਿੱਲਾਂ ਕਾਰਨ ਕਿਸਾਨ ਭਰਾਵਾਂ ਵਲੋਂ ਸੜਕਾਂ ‘ਤੇ ਆ ਕੇ ਬਿੱਲ ਨੂੰ ਰੱਦ ਕਰਨ ਦੀ ਮੰਗ ਦੇ ਸਮਰਥਨ ਵਿੱਚ ਭਾਜਪਾ ਮੰਡਲ ਕਾਦੀਆਂ ਦੇ ਜਨਰਲ ਸਕੱਤਰ ਅਸ਼ਵਨੀ ਵਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਨੇ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਇਤਿਹਾਸਕ ਫ਼ੈਸਲੇ ਲਏ ਹਨ, ਜਿਸ ਦਾ ਭਵਿੱਖ ਵਿੱਚ ਦੇਸ਼ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ, ਪਰ ਜਦੋਂ ਕਿਸਾਨ ਖ਼ੁਦ ਹੀ ਕਿਸਾਨਾਂ ਦੇ ਸਬੰਧ ਵਿਚ ਲਏ ਗਏ ਫ਼ੈਸਲੇ ਨੂੰ ਸਵੀਕਾਰ ਨਹੀਂ ਕਰ ਰਹੇ ਸਨ ਤਾਂ ਉਨ੍ਹਾਂ ਵਲੋਂ ਇਸ ਨੂੰ ਕਾਨੂੰਨ ਕਿਉਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾ ਲੈਣਾ ਚਾਹੀਦਾ ਸੀ ਜਾਂ ਅਜਿਹਾ ਬਿੱਲ ਰੱਦ ਕਰ ਦੇਣਾ ਚਾਹੀਦਾ ਸੀ ਜਿਸ ਵਿਚ ਕਿਸਾਨ ਸਹਿਮਤ ਨਾ ਹੋਵੇ।