ਮਾਮਲਾ ਅਮਰੀਕਾ ‘ਚ ਦੋ ਨੌਜਵਾਨਾਂ ਵੱਲੋਂ ਸਿੱਖ ਮਰਿਆਦਾ ਵਰਤ ਕੇ ਵਿਆਹ ਕਰਾਉਣ ਦਾ

ਅਮਰੀਕਾ ‘ਚ ਦੋ ਨੌਜਵਾਨਾਂ ਵੱਲੋਂ ਸਿੱਖ ਮਰਿਆਦਾ ਵਰਤ ਕੇ ਆਪਸ ‘ਚ ਕਰਵਾਇਆ ਗਿਆ ਇਹ ਸਮਲਿੰਗੀ ਵਿਆਹ ਬਹੁਤ ਚਰਚਾ ਵਿੱਚ ਹੈ। ਹਰ ਧਰਮ ਨੂੰ ਮੰਨਣ ਵਾਲਿਆਂ ‘ਚ ਸਮਲਿੰਗੀ ਮੌਜੂਦ ਹਨ ਤੇ ਅਜਿਹੇ ਵਿਆਹ ਕਰਵਾਏ ਜਾਂਦੇ ਹਨ।

ਪਰ ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਅਨੰਦ ਕਾਰਜ ਦੀ ਆਗਿਆ ਹੈ, ਜਿਵੇਂ ਕਿ ਇਨ੍ਹਾਂ ਕੀਤਾ? ਮੌਜੂਦਾ ਸਮਾਜ ‘ਚ ਅਜਿਹੇ ਸਮਾਜਿਕ ਬਦਲਾਅ ਦੇ ਸਨਮੁਖ ਮਰਿਆਦਾ ਕੀ ਕਹਿੰਦੀ ਹੈ?

ਆਪਣੇ ਵਿਚਾਰ ਸੱਭਿਅਕ ਰੱਖੇ ਜਾਣ। ਸਮਲਿੰਗੀ ਲਈ ਵੀ ਗਲਤ ਲਫ਼ਜ਼ ਨਾ ਵਰਤੇ ਜਾਣ, ਵਰਨਾ ਕੁਮੈਂਟ ਡਿਲੀਟ ਕਰਨੇ ਪੈਣਗੇ।

* ਇਹ ਪਾਠੀ ਮੈਕਸੀਕੋ ਅਤੇ ਹੋਰ ਥਾਂਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾ ਕੇੇ ਉੱਥੇ ਅਨੰਦ ਕਾਰਜ ਕਰਵਾਉਂਦਾ ਹੈ, ਜਿੱਥੇ ਨਹੀਂ ਕਰਵਾਏ ਜਾ ਸਕਦੇ, ਅਕਾਲ ਤਖਤ ਤੋਂ ਵੀ ਆਦੇਸ਼ ਜਾਰੀ ਹੈ। 2016 ‘ਚ ਵੀ ਇਸ ‘ਤੇ ਪੋਸਟ ਪਾਈ ਸੀ ਪਰ ਕਿਸੇ ਵੀ ਧਾਰਮਿਕ ਜਥੇਬੰਦੀ ਨੇ ਹਾਲੇ ਤੱਕ ਨੋਟਿਸ ਨਹੀਂ ਲਿਆ।

ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ