ਭਗਤ ਸਿੰਘ ਦਾ ਆਪਣਾ ਲੇਖ ਜਾਂ ਕਮੀਨੀ ਸਾਜਿਸ਼ ਉਸਦੇ ਨਾਮ ਹੇਠ?

“ਹੁਣ ਤਕ, ਪੰਜਾਬੀ ਕੇਂਦਰੀ ਪੰਜਾਬ ਦੀ ਸਹਿਤਕ ਭਾਸ਼ਾ ਦਾ ਦਰਜਾ ਨਹੀਂ ਲੈ ਸਕੀ। ਇਹ ਗੁਰਮੁਖੀ ਲਿਪੀ ਨਾਲ ਲਿਖੀ ਜਾਂਦੀ ਹੈ ਤੇ ਪੰਜਾਬੀ ਕਹਾਉਂਦੀ ਹੈ। ਇਹ ਨਾ ਹੀ ਤਾਂ ਜਿਆਦਾ ਫੈਲ ਸਕੀ ਤੇ ਨਾ ਹੀ ਇਸਦੀ ਕੋਈ ਸਾਹਿਤਕ ਜਾਂ ਵਿਗਿਆਨਕ ਮਹਤੱਤਾ ਹੈ। ਪਹਿਲਾਂ ਤਾਂ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿਤਾ, ਪਰ ਹੁਣ ਵੀ ਗੁਰਮੁਖੀ ਲਿਪੀ ਦਾ ਅਧੂਰਾਪਨ ਉਹਨਾਂ ਨੂੰ ਤੰਗ ਕਰਦਾ ਹੈ ਜੋ ਇਸ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਾਰੇ ਸ਼ਬਦ, ‘ਆ’ ਤੋਂ ਬਗੈਰ ਨਹੀਂ ਲਿਖੇ ਜਾ ਸਕਦੇ ਤੇ ਨਾ ਹੀ ਪੰਜਾਬੀ ਚ ‘compound’ ਅੱਖਰ ਲਿਖ ਸਕਦੇ ਆ; ਜਿਵੇਂ ਸ਼ਬਦ ‘ਪੂਰਨਾ'(ਪੂਰਾ) ਨਹੀਂ ਲਿਖਿਆ ਜਾ ਸਕਦਾ। ਸੋ ਇਹ ਗੁਰਮੁਖੀ ਲਿਪੀ ਤਾਂ ਉਰਦੁ ਤੋਂ ਵੀ ਘੱਟ ਪੂਰੀ ਹੈ।”

ਆਹ ਉਪਰ ਆਲੇ ਵਿਚਾਰ ਪੱੜ ਕੇ ਗੁਸਾ ਤਾਂ ਨੀ ਚੜਿਆ ??

ਉਪਰੋਕਤ ਵਿਚਾਰ ਭਗਤ ਸਿੰਘ ਦੇ ਹਨ ਪੰਜਾਬੀ ਮਾਂ ਬੋਲੀ ਬਾਰੇ।

ਲਉ ਹੋਰ ਸੁਣੋ ਮਾੜਾ ਜਿਹਾ….

” ਪਰ ਕਿਉਂਕਿ ਆਪਣੇ ਕੋਲੇ ਪਹਿਲਾਂ ਹੀ ਵਿਗਿਆਨਕ ਤੇ ਸੰਪੂਰਨ ਹਿੰਦੀ ਲਿਪੀ(ਦੇਵਨਾਗਰੀ) ਹੈਗੀ ਆ, ਤਾਂ ਉਸ ਨੂੰ ਅਪਨਾਉਣ ਚ ਸੰਕੋਚ ਕਾਹਦਾ? ਗੁਰਮੁਖੀ ਲਿਪੀ ਹਿੰਦੀ ਦੀ ਲਿਪੀ ਦਾ ਵਿਗੜਿਆ ਹੋਇਆ ਰੂਪ ਹੀ ਤਾਂ ਹੈ। ਸ਼ੁਰੂ ਤੋਂ ਲੈਕੇ ਅਖੀਰ ਤਕ ਸਾਰੇ ਨਿਯਮ ਇੱਕੋ ਜਿਹੇ ਹੀ ਆ, ਤਾਂ ਆਪਾਂ ਨੂੰ ਕਿੰਨਾ ਫਾਇਦਾ ਹੋਊ ਜੇ ਆਪਾਂ ਗੁਰਮੁਖੀ ਛੱਡ ਦੇਵਨਾਗਰੀ ਅਪਣਾ ਲਇਏ। ਪੰਜਾਬੀ ਭਾਸ਼ਾ ਇੱਕੋਦਮ ਤਰਕੀ ਕਰਨਾ ਸ਼ੁਰੂ ਕਰ ਦਿਉ ਦੇਵਨਾਗਰੀ ਲਿਪੀ ਅਪਣਾ ਕੇ। ਅਤੇ ਇਹਦੇ ਪ੍ਰਸਾਰ ਚ ਕੋਈ ਤਕਲੀਫ ਨਹੀਂ।”

ਹੁਣ ਦਿਲ ਕਰੜਾ ਕਰ ਕੇ ਪੜਿਉ…..

” ਪੰਜਾਬ ਦੀਆਂ ਹਿੰਦੂ ਔਰਤਾਂ ਨੂੰ ਦੇਵਨਾਗਰੀ ਪਹਿਲਾਂ ਹੀ ਆਉਂਦੀ ਆ। ਡੀ.ਏ.ਵੀ ਸਕੂਲ ਤੇ ਸਨਾਤਨ ਧਰਮ ਸਕੂਲ ਸਿਰਫ ਹਿੰਦੀ ਚ ਈ ਪੜਾਉਂਦੇ ਆ, ਫੇਰ ਇਹਨਾਂ ਸਥਿਤੀਆਂ ਚ ਤਕਲੀਫ ਹੀ ਕੀ ਹੋਊ? ਆਪਾਂ ਹਿੰਦੀ ਦੇ ਸਮਰਥਕਾਂ ਨੂੰ ਬੇਨਤੀ ਕਰਾਂਗੇ ਕਿ, ਆਖਿਰਕਾਰ ਅਤੇ ਯਕੀਨਨ, ਸਿਰਫ ਹਿੰਦੀ ਹੀ ਪੂਰੇ ਭਾਰਤ ਦੀ ਭਾਸ਼ਾ ਹੋਊ, ਪਰ ਇਹਨੂੰ ਹੁਣ ਤੋਂ ਹੀ ਫੈਲਾਉਣਾ ਸੌਖਾ ਰਹੂ। ਪੰਜਾਬੀ ਵੀ ਹਿੰਦੀ ਵਰਗੀ ਹੀ ਬਣਜੂ ਹਿੰਦੀ ਦੀ ਲਿਪੀ ਅਪਣਾ ਕੇ ਤੇ ਸਾਰੇ ਫਰਕ ਖਤਮ ਹੋ ਜਾਣਗੇ।”

ਲੇਖ: The problem of punjab’s language and script ਲੇਖਕ: ਭਗਤ ਸਿੰਘ ਸਾਲ: 1923

**ਇਹ ਲੇਖ ਦਾ ਕੁਝ ਕੁ ਹਿੱਸਾ ਹੈ। ਪੂਰਾ ਲੇਖ ਪੱੜਕੇ ਸਾਰਾ ਮਾਮਲਾ ਸਮਝਿਆ ਜਾ ਸਕਦਾ। ਸ਼ਾਇਦ ਇਹ ਲੇਖ ਭਗਤ ਸਿੰਘ ਦਾ ਨਾ ਹੋਵੇ। ਕਾਮਰੇਟਾਂ ਨੇ ਭਗਤ ਸਿੰਘ ਦੇ ਨਾਮ ਹੇਠ ਛਾਪਤਾ ਹੋਵੇ। ਪਰ ਜੇ ਇਹ ਲੇਖ ਭਗਤ ਸਿੰਘ ਦਾ ਹੈ ਤਾਂ ਬਹੁਤ ਮਾੜੀ ਗੱਲ ਹੈ। ਜੇਕਰ ਭਗਤ ਸਿੰਘ ਸਮਝਦਾ ਸੀ ਕਿ ਸਾਰੇ ਭਾਰਤ ਨੂੰ ਇੱਕ ਕਰਨ ਵਾਸਤੇ ਇੱਕ ਬੋਲੀ ਹੀ ਜਰਿਆ ਹੈ ਤਾਂ ਉਹ ਅੱਜ ਬਿਲਕੁਲ ਗਲਤ ਸੀ। ਅਜਾਦੀ ਵਾਸਤੇ ਮਾਂ-ਬੋਲੀ ਦੀ ਬਲੀ ਨਹੀਂ ਦਿੱਤੀ ਜਾ ਸਕਦੀ। ਹਾਂ ਮਾਂ-ਬੋਲੀ ਵਾਸਤੇ ਅਜਾਦੀ ਵੀ ਛੱਡੀ ਜਾ ਸਕਦੀ ਹੈ। ਮਾਂ ਬੋਲੀ ਤੋਂ ਬਿਨਾਂ ਮਨੁੱਖ ਅਧੂਰਾ ਹੈ।

ਅੰਮ੍ਰਿਤਪਾਲ ਸਿੰਘ ਘੋਲੀਆ