ਵੀਡੀਉ-ਕੈਪਟਨ ਦਾ ਜਵਾਬ-ਮੇਰਾ ਟਰੈਕਟਰ, ਮੈਂ ਅੱਗ ਲਾਵਾਂ, ਤੁਹਾਨੂੰ ਕੀ ਤਕਲੀਫ ਹੈ…

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਨੇੜੇ ਟਰੈਕਟਰ ਫੂਕਿਆ ਗਿਆ। ਜਿਸ ਦੀ ਭਾਜਪਾ ਵੱਲੋਂ ਤਿੱਖੀ ਅਲੋਚਨਾ ਕੀਤਾ ਜਾ ਰਹੀ ਹੈ। ਇਸ ਘਟਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, “ਜੇ ਮੇਰੇ ਕੋਲ ਟਰੈਕਟਰ ਹੈ ਅਤੇ ਮੈਂ ਇਸ ਨੂੰ ਅੱਗ ਲਗਾ ਦਿੰਦਾ ਹਾਂ, ਤਾਂ ਤੁਹਾਨੂੰ ਕੀ ਤਕਲੀਫ ਹੈ?”


ਦੂਜੇ ਪਾਸੇ ਇੰਡੀਆ ਗੇਟ ਉਤੇ ਵਿਰੋਧੀ ਪਾਰਟੀਆਂ ਦੇ ਕਾਰਕੁਨਾਂ ਦੁਆਰਾ ਟਰੈਕਟਰ ਨੂੰ ਅੱਗ ਲਗਾਉਣ ਦੀ ਘਟਨਾ ‘ਤੇ ਬੀਜੇਪੀ ਨੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਇਸ ਨੇ ਕਿਸਾਨਾਂ ਨੂੰ “ਗੁੰਮਰਾਹ ਕਰਨ” ਲਈ ਜੋ ਨਾਟਕ ਕੀਤਾ ਹੈ, ਉਸ ਨਾਲ ਦੇਸ਼ ਸ਼ਰਮਿੰਦਾ ਹੈ।ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੋਇਆ, ਪਹਿਲਾਂ ਟਰੈਕਟਰ ਨੂੰ ਇਥੇ ਟਰੱਕ ਰਾਹੀਂ ਲਿਆਂਦਾ ਗਿਆ ਅਤੇ ਫਿਰ ਅੱਗ ਲਾ ਦਿੱਤੀ ਗਈ, ਇਹ ਨਿੰਦਣਯੋਗ ਹੈ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ‘ਚ ਧਰਨੇ ‘ਤੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਇਸ ਦਾ ਫ਼ਾਇਦਾ ਚੁੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ‘ਚ ਉਨ੍ਹਾਂ ਦੀ ਸਰਕਾਰ ਨੇ ਆਈ. ਐੱਸ. ਆਈ. ਵਰਗੀਆਂ ਦੇਸ਼ ਵਿਰੋਧੀ ਏਜੰਸੀਆਂ ਵਿਰੁੱਧ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ. ਐੱਸ. ਆਈ. ਅਜਿਹੇ ਲੋਕਾਂ ਦੀ ਤ ਲਾ ਸ਼ ਕਰਦੀ ਹੈ, ਜਿਨ੍ਹਾਂ ਨੂੰ ਉਹ ਬੰਦੂ ਕ ਅਤੇ ਬੰ ਦੂ ਕ ਫੜਾ ਸਕਦੇ। ਕੈਪਟਨ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ‘ਚ ਸਾਡੀ ਸਰਕਾਰ ਨੇ 150 ਤੋਂ ਵੱਧ ਅੱ ਤ ਵਾ ਦੀਆਂ ਫੜਿਆ ਹੈ ਅਤੇ ਪੰਜਾਬ ‘ਚ ਸ਼ਾਂਤੀ ਦਾ ਮਾਹੌਲ ਸੀ ਪਰ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਲਿਆ ਕੇ ਪੰਜਾਬ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਤੋਂ ਰੋਟੀ ਖੋਹੀ ਜਾਵੇਗੀ ਤਾਂ ਉਹ ਵਿਰੋਧ ਕਰਨਗੇ ਅਤੇ ਆਈ. ਐੱਸ. ਆਈ. ਦਾ ਨਿਸ਼ਾਨਾ ਬਣ ਜਾਣਗੇ।


ਕੈਪਟਨ ਨੇ ਕੇਂਦਰ ਸਰਕਾਰ ਨੇ ਜੋ ਕੁਝ ਵੀ ਕੀਤਾ, ਉਹ ਦੇਸ਼ ਵਿਰੋਧੀ ਹੈ। ਉੱਥੇ ਹੀ ਇਸ ਮੌਕੇ ਉਨ੍ਹਾਂ ਨੂੰ ਯੂਥ ਕਾਂਗਰਸੀ ਵਰਕਰਾਂ ਵਲੋਂ ਟਰੈਕਟਰ ਨੂੰ ਅੱਗ ਲਾਉਣ ਦੀ ਘਟਨਾ ਨੂੰ ਸਹੀ ਠਹਿਰਾਉਂਦਿਆਂ ਕਿਹਾ, ”ਜੇਕਰ ਮੇਰੇ ਕੋਲ ਟਰੈਕਟਰ ਹੈ ਅਤੇ ਮੈਂ ਉਸ ਨੂੰ ਅੱਗ ਲਗਾ ਦਿੱਤੀ ਤਾਂ ਇਸ ਨਾਲ ਕਿਸੇ ਹੋਰ ਨੂੰ ਕਿਉਂ ਪਰੇਸ਼ਾਨੀ ਹੋ ਰਹੀ ਹੈ।” ਨਾਲ ਹੀ ਇਸ ਮੌਕੇ ਕੈਪਟਨ ਨੇ ਇਹ ਵੀ ਕਿਹਾ ਕਿ ਨਵੇਂ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਖੇਤੀ ਸੂਬੇ ਦਾ ਮਸਲਾ ਹੈ ਪਰ ਇਨ੍ਹਾਂ ਬਿੱਲਾਂ ਨੂੰ ਸਾਨੂੰ ਬਿਨਾਂ ਪੁੱਛਿਆਂ ਹੀ ਪਾਸ ਕਰ ਦਿੱਤਾ ਗਿਆ, ਜੋ ਕਿ ਪੂਰੀ ਤਰ੍ਹਾਂ ਨਾਲ ਅਸੰਵਿਧਾਨਿਕ ਹੈ।