ਅਡਾਨੀ ਦੇ ਮੋਗਾ ਵਾਲੇ ਗੁਦਾਮ ਵਿੱਚ ਵੜ ਗਏ ਲੋਕ

ਅਡਾਨੀ ਦੇ ਮੋਗਾ ਵਾਲੇ ਗੁਦਾਮ ਵਿੱਚ ਵੜ ਗਏ ਲੋਕ ਕਹਿੰਦੇ ਚੱਕੋ ਆਪਣਾ ਟਿੰਡ ਭਾਂਡਾ ਤੇ ਦਫ਼ਾ ਹੋਜਾਓ ਪੰਜਾਬ ਚੋਂ

ਖਟਕੜ ਕਲਾਂ ਵਿਖੇ ਅੱਜ ਉਸ ਸਮੇਂ ਸਥਿਤੀ ਗੰਭੀਰ ਹੋ ਗਈ ਜਦੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਸਿਜਦਾ ਕਾਰਨ ਤੋਂ ਪੁਲਿਸ ਪ੍ਰਸ਼ਾਸਨ ਨੇ ਰੋਕ ਦਿੱਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ‘ਤੇ ਆਉਣ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸ਼ਹੀਦਾਂ ਨੂੰ ਸਿਜਦਾ ਕਰਨ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਸ਼ਹੀਦਾਂ ਨੂੰ ਸਿਜਦਾ ਕਰਨ ਤੋਂ ਕੋਈ ਵੀ ਸਰਕਾਰ ਸਾਨੂੰ ਰੋਕ ਨਹੀਂ ਸਕਦੀ। ਉਨ੍ਹਾਂ ਖੇਤੀਬਾੜੀ ਕਾਨੂੰਨਾਂ ‘ਤੇ ਬੋਲਦਿਆਂ ਆਖਿਆ ਕਿ ਇਨ੍ਹਾਂ ਕਾਨੂੰਨ ਕਾਰਨ ਪੰਜਾਬ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ।

ਪੰਜਾਬ ‘ਤੇ ਕਾਲੇ ਕਾਨੂੰਨਾਂ ਦੇ ਬੱਦਲ ਛਾਏ ਹੋਏ ਹਨ ।ਉਨ੍ਹਾਂ ਆਖਿਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਸੀ ਕਿ ਸਾਰੀਆਂ ਪਾਰਟੀਆਂ ਰਲ ਕੇ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ ਕਰੀਏ ਅਤੇ ਇੱਕ ਮਜ਼ਬੂਤ ਸੰਗਠਨ ਬਣਾਈਏ। ਉਨ੍ਹਾਂ ਦੋਸ਼ ਲਾਉਂਦਿਆਂ ਆਖਿਆ ਕਿ ਜਦੋਂ ਖੇਤੀਬਾੜੀ ਬਿੱਲ ਪਾਸ ਹੋ ਰਹੇ ਸਨ, ਉਦੋਂ ਕੈਪਟਨ ਮੋਦੀ ਦੀ ਗੋਦੀ ‘ਚ ਬੈਠਾ ਸੀ ।

ਸੁਖਬੀਰ ਸਿੰਘ ਬਾਦਲ ਉਸ ਸਮੇਂ ਖੇਤੀ ਆਰਡੀਨੈਂਸਾਂ ਦੇ ਸੋਹਲੇ ਗਾ ਰਿਹਾ ਸੀ ਅਤੇ ਇਸ ਡੈਲੀਗੇਟ ਕਮੇਟੀ ‘ਚ ਸ਼ਾਮਲ ਹੋਣ ਤੋਂ ਉਸ ਨੇ ਨਾਂਹ ਕਰ ਦਿੱਤੀ ਸੀ।

ਹੁਣ ਇਹ ਦੋਵੇਂ ਪਾਰਟੀਆਂ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਉਨ੍ਹਾਂ ਕਿਹਾ ਕੈਪਟਨ, ਬਾਦਲ ਅਤੇ ਮੋਦੀ ਤਿੰਨੇ ਕਿਸਾਨ ਵਿਰੋਧੀ ਹਨ।