ਕਾਮਰੇਡਾਂ ਵਲੋਂ ਸ਼ਹੀਦ ਭਗਤ ਸਿੰਘ ਸਿਗਰਨੋਸ਼ ਪੇਸ਼ ਕਰਨ ਦੀ ਮੁਹਿੰਮ

ਕੀ ਸਚਮੁੱਚ ਭਗਤ ਸਿੰਘ ਦਾ ਪਸੰਦੀਦਾ ਸਿਗਰਟ ਮਾਰਕਾ : Craven ‘A’ ਸੀ ?

ਪਿਛਲੇ ਸਦੀ ਦੇ ਆਖਰੀ ਕੁਝ ਦਹਾਕਿਆਂ ਵਿਚ ਜਦੋਂ ਸਿੱਖ ਖਾੜਕੂ ਲਹਿਰ ਹੋਰਨਾਂ ਸਿੱਖ ਸ਼ਹੀਦਾਂ ਸਣੇ ਭਗਤ ਸਿੰਘ ਨੂੰ ਵੀ ਸੈਲੀਬ੍ਰੇਟ ਕਰਨ ਲੱਗੀ ਤਾਂ ਸਮੇਂ ਦੇ ਹੁਕਮਰਾਨਾਂ ਨੇ ਖੱਬੇ ਪੱਖੀ ਕਾਮਰੇਡਾਂ ਨਾਲ ਰਲ ਕੇ ਭਗਤ ਸਿੰਘ ਦੀ ਨਵੀਂ ਤਸਵੀਰ ਪੇਸ਼ ਕੀਤੀ, ਜਿਸ ਵਿਚ ਉਸ ਨੂੰ ਪੱਗ ਤੋਂ ਬਿਨ੍ਹਾਂ, ਨਾਸਤਕ, ਰਾਸ਼ਟਰਵਾਦੀ ਅਤੇ ਸਿਗਰਟਨੋਸ਼ ਦੱਸਿਆ ਗਿਆ।
ਇਸ ਤੋਂ ਇਲਾਵਾ ਉਸ ਦਾ ਬਿੰਬ ਬੰ ਦੂ ਕ ਦੀ ਥਾਂ ‘ਤੇ ਕਿਤਾਬ ਵਾਲਾ ਭਗਤ ਸਿੰਘ ਵੀ ਉਘਾੜਿਆ ਗਿਆ। ਭਾਰਤੀ ਹੁਕਮਰਾਨ ਜਾਣਦੇ ਹਨ ਕਿ ਹੁਣ ਬੰਦੂਕ ਵਾਲਾ ਭਗਤ ਸਿੰਘ ਉਨ੍ਹਾਂ ਦੇ ਹਿੱਤ ਵਿੱਚ ਨਹੀਂ, ਸੋ ਭਗਤ ਸਿੰਘ ਦੀ ਪਿਸਤੌਲ ਵਾਲੀ ਤਸਵੀਰ ਦੀ ਥਾਂ ਦੇ ਗੋਰਕੀ ਦੀ ਕਿਤਾਬ “ਮਾਂ” ਵਾਲੀ ਤਸਵੀਰ ਪ੍ਰਚਲਤ ਕੀਤੀ ਗਈ। ( ਹਾਲਾਂਕਿ ਗੋਰਕੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ 1930 ਤੱਕ ਨਹੀਂ ਹੋਇਆ ਸੀ)।

ਭਗਤ ਸਿੰਘ ਦੇ ਨਾਂ ਤੇ ਵੱਡੀ ਗਿਣਤੀ ਵਿਚ ਸਾਹਿਤ ਛਾਪਿਆ ਗਿਆ ਹੈ ਇਸ ਦਾ ਮੂਲ ਖਰੜਾ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ।

ਭਗਤ ਸਿੰਘ ਦੇ ਜੀਵਨ ਅਤੇ ਲਿਖਤਾਂ ਬਾਰੇ ਕਾਮਰੇਡਾਂ ਦੇ ਸਭ ਤੋਂ ਪੜ੍ਹੇ ਲਿਖੇ ਵਰਗ ਵੱਲੋਂ ਛਾਪੀ ਗਈ ਕਿਤਾਬ , ” ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੰਪੂਰਣ ਉਪਲੱਬਧ ਦਸਤਾਵੇਜ਼” ਜਿਸਨੂੰ ਹਿੰਦੀ ਵਿਚ ਰਾਹੁਲ ਫਾਉਂਡੇਸ਼ਨ, ਲਖਨਊ ਨੇ ਛਾਪਿਆ ਹੈ(ਕਿਤਬ ਦੀ ਫੋਟੋ ਨੱਥੀ ਕੀਤੀ ਗਈ ਹੈ)। ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਭਗਤ ਸਿੰਘ ਦੀਆਂ ਚਿੱਠੀਆਂ ਵਿੱਚ ਇੱਕ ਚਿੱਠੀ ਆਪਣੇ ਸਾਥੀ ਜੈਦੇਵ ਨੂੰ ਲਿਖੀ ਮਿਲਦੀ ਹੈ ।

ਇਸ ਚਿੱਠੀ ਵਿਚ ਭਗਤ ਸਿੰਘ ਜੈਦੇਵ ਨੂੰ ਲਿਖਦੇ ਹਨ ਕਿ, ” ਇਕ ਪੀਪਾ ਘਿਓ ਦਾ ਅਤੇ ਇਕ Craven-A ਸਿਗਰੇਟਾਂ ਦਾ ਡੱਬਾ ਭੇਜਣ ਦੀ ਤੁਰੰਤ ਕਿਰਪਾ ਕਰੋ।

ਭਗਤ ਸਿੰਘ ਇਹ ਵੀ ਲਿਖਦੇ ਹਨ ਕਿ ਸਿਗਰਟ ਤੋਂ ਬਿਨ੍ਹਾਂ ਨੌਜਵਾਨ ਦਲ ਦੀ ਹਾਲਤ ਖ਼ਰਾਬ ਹੈ ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੰਗਰੇਜ਼ੀ ਸਾਮਰਾਜ ਖਿਲਾਫ਼ ਲੜਨ ਵਾਲਾ ਭਗਤ ਅੰਗਰੇਜ਼ੀ ਸਿਗਰਟਾਂ ਦਾ ਦੀਵਾਨਾਂ ਕਿਓਂ ਸੀ। ਭਾਵੇਂ ਕਿ ਉਹ ਅਮੀਰ ਜਗੀਰਦਾਰ ਪਰਿਵਾਰ ਵਿਚੋਂ ਸੀ ਅਤੇ ਅਜਿਹੇ ਸ਼ੌਕ ਪੁਗਾਉਣ ਦੀ ਸਮਰੱਥਾ ਰੱਖਦਾ ਸੀ, ਪਰ ਕਿ ਉਸਦੀ ਸਿਆਸੀ ਚੇਤਨਾ ਸਿਗਰੇਟ ਅੱਗੇ ਹਾਰ ਜਾਂਦੀ ਸੀ!
ਜਿਵੇਂ ਕਿ ਅਸੀਂ ਉੱਤੇ ਦੱਸ ਚੁੱਕੇ ਹਾਂ ਕਿ ਭਗਤ ਸਿੰਘ ਦੀ “ਮੈਂ ਨਾਸਤਿਕ ਕਿਉਂ ਹਾਂ” ਸਣੇ ਸਾਰੀਆਂ ਕਿਤਾਬਾਂ ਵੰਡ ਤੋਂ ਬਾਅਦ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਸਦੇ ਨਾਮ ਹੇਠ ਲਿਖੀਆਂ ਗਈਆਂ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਭਗਤ ਸਿੰਘ ਸਿਗਰਟ ਪੀਂਦਾ ਹੋਵੇ। ਪਰ ਉਸ ਨੂੰ ਨਾਸਤਿਕ, ਰਾਸ਼ਟਰਵਾਦੀ ਤੇ ਸਿਗਰਨੋਸ਼ ਪੇਸ਼ ਕਰਨ ਦੀ ਮੁਹਿੰਮ ਜੰਗੀ ਪੱਧਰ ‘ਤੇ ਹੈ ।

– ਵੇਰਵੇ ਅਤੇ ਖੋਜ ਕਾਰਜ ਧੰਨਵਾਦ ਸਹਿਤ: ਮਨੋਜ ਦੂਹਨ, ਯੂਨੀਅਨਸਿਟ ਪਾਰਟੀ ਤੋਂ

#ਮਹਿਕਮਾ_ਪੰਜਾਬੀ