Breaking News
Home / ਪੰਜਾਬ / ਹਰਸਮਿਰਤ ਬਾਦਲ ਦਾ ਤਰਲਿਆਂ ਵਾਲਾ ਬਿਆਨ- ਕਿਹਾ, ਭਾਜਪਾ ਪਸੀਜ ਨਹੀਂ ਰਹੀ

ਹਰਸਮਿਰਤ ਬਾਦਲ ਦਾ ਤਰਲਿਆਂ ਵਾਲਾ ਬਿਆਨ- ਕਿਹਾ, ਭਾਜਪਾ ਪਸੀਜ ਨਹੀਂ ਰਹੀ

ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ

ਚੰਡੀਗੜ੍ਹ: ਕਿਸਾਨ ਬਿੱਲ ਦੇ ਮੁੱਦੇ ‘ਤੇ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੇ ਹੁਣ ਐਨਡੀਏ ਤੇ ਬੀਜੇਪੀ ‘ਤੇ ਤਿੱ ਖੇ ਸ਼ਬਦੀ ਹ ਮ ਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਐਨਡੀਏ ਛੱਡਣ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਐਨਡੀਏ ‘ਤੇ ਤਨਜ ਕੱਸਿਆ।


ਹਰਸਿਮਰਤ ਬਾਦਲ ਨੇ ਕਿਹਾ ‘ਇਹ ਉਹ ਐਨਡੀਏ ਨਹੀਂ ਜਿਸਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।’

ਹਰਸਮਿਰਤ ਨੇ ਟਵੀਟ ਕੀਤਾ, ‘ਜੇਕਰ ਤਿੰਨ ਕਰੋੜ ਪੰਜਾਬੀਆਂ ਦੇ ਦਰਦ ਅਤੇ ਵਿਰੋਧ ਦੇ ਬਾਵਜੂਦ ਭਾਰਤ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ ਤਾਂ ਇਹ ਉਹ ਐਨਡੀਏ ਨਹੀਂ ਜਿਸ ਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।

ਅਜਿਹਾ ਗਠਜੋੜ ਜੋ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਦੀ ਗੱਲ ਨਹੀਂ ਸੁਣਦਾ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲਿਆਂ ਤੋਂ ਨਜ਼ਰਾਂ ਫੇਰ ਲੈਂਦਾ ਹੈ ਤਾਂ ਅਜਿਹਾ ਗਠਜੋੜ ਪੰਜਾਬ ਦੇ ਹਿੱਤ ‘ਚ ਨਹੀਂ।’

ਕਿਸਾਨ ਬਿੱਲਾਂ ਦੇ ਵਿਰੋਧ ‘ਚ ਅਕਾਲੀ ਦਲ ਨੇ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਪਾਰਟੀ ਦੀ ਮੀਟਿੰਗ ਤੋਂ ਬਾਅਦ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ ਹੈ।

ਜਿਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਰਾਹ ਵੱਖ-ਵੱਖ ਹੋ ਗਏ ਹਨ।

ਕੀ ਪੰਜਾਬੀਆਂ ਦੇ ਇਨੇ ਮਾੜੇ ਦਿਨ ਆ ਗਏ ਕਿ ਉਹ ਤਰਲੇ ਕਰਨਗੇ? ਜੇ ਹਰਸਿਮਰਤ ਬਾਦਲ ਦਾ ਇਹ ਬਿਆਨ ਨਿੱਜੀ ਹੈ ਤਾਂ ਗਲ ਵੱਖਰੀ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: