Breaking News
Home / ਪੰਜਾਬ / ਕੇਸਰੀ ਦੁਪੱਟੇ ਲੈ ਕੇ ਔਰਤਾਂ ਨੇ ਵੀ ਰੋਕੀਆਂ ਰੇਲਾਂ

ਕੇਸਰੀ ਦੁਪੱਟੇ ਲੈ ਕੇ ਔਰਤਾਂ ਨੇ ਵੀ ਰੋਕੀਆਂ ਰੇਲਾਂ

ਮੌਜੂਦਾ ਕਿਸਾਨ-ਮਜ਼ਦੂਰ ਸੰਘਰਸ਼ ਪੰਜਾਬੀਆਂ ਦੀ ਪਹਿਲੀ ਸਾਂਝੀ ਲਹਿਰ ਹੈ- ਪ੍ਰੋ: ਹਰਜੇਸ਼ਵਰ ਸਿੰਘ
ਅੰਮ੍ਰਿਤਸਰ ਤੋਂ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੀ ਖਬਰ ਮੁਤਾਬਕ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਅੱਜ ਕਿਸਾਨਾਂ ਦੇ ਨਾਲ ਕੇਸਰੀ ਦੁਪੱਟੇ ਲੈ ਕੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਇਹ ਔਰਤਾਂ ਵੀ ਰੇਲ ਪਟੜੀਆਂ ’ਤੇ ਧਰਨਾ ਦੇ ਕੇ ਬੈਠੀਆਂ ਹਨ। ਔਰਤਾਂ ਨੇ ਵੀ ਖੇਤੀ ਬਿੱਲਾਂ ਖ਼ਿਲਾਫ਼ ਨਾਅਰੇ ਲਾਏ ਅਤੇ ਇਹ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ।

ਬੀਤੇ ਦਿਨ ਇੱਥੇ ਦੇਵੀਦਾਸਪੁਰਾ ਵਿਖੇ ਰੇਲ ਪਟੜੀਆਂ ’ਤੇ ਬੈਠੇ ਕਿਸਾਨਾਂ ਵੱਲੋਂ ਨੰ ਗੇ ਧੜ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਜਦੋਂ ਸੰਘਰਸ਼ ਵਿੱਚ ਔਰਤਾਂ ਨਿੱਤਰਣ ਤਾਂ ਇਹ ਸੰਘਰਸ਼ ਜ਼ਰੂਰ ਸਫਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦੇ ਪਿੰਡ ਦੇਵੀਦਾਸਪੁਰਾ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਦੋ ਥਾਵਾਂ ’ਤੇ ਰੇਲਾਂ ਰੋਕਣ ਦਾ ਸੰਘਰਸ਼ ਨਿਰੰਤਰ ਜਾਰੀ ਹੈ।

ਇਤਿਹਾਸਕਾਰ ਪ੍ਰੋ: ਹਰਜੇਸ਼ਵਰ ਸਿੰਘ ਆਪਣੀ ਪੋਸਟ ‘ਚ ਇਸ ਲੋਕ ਸੰਘਰਸ਼ ਬਾਰੇ ਲਿਖਦੇ ਹਨ:

ਪੰਜਾਬ ਦੇ ਅਜੋਕੇ ਇਤਿਹਾਸ ਵਿੱਚ ਬਹੁਤ ਘੱਟ ਹੋਇਆ ਹੈ ਕਿ ਸਾਰੇ ਪੰਜਾਬੀ ਕਦੇ ਕਿਸੇ ਇੱਕ ਮੁੱਦੇ ‘ਤੇ ਇਕੱਠੇ ਲਾਮਬੰਦ ਹੋਏ ਹੋਣ। ਆਮ ਤੌਰ ‘ਤੇ ਲੋਕ ਘੋਲ ਧਰਮ, ਕਿੱਤੇ, ਜਾਤ ਜਾਂ ਖਿੱਤੇ ਅਨੁਸਾਰ ਵੰਡੇ ਹੋਏ ਰਹੇ ਨੇ।

ਮਸਲਨ ਪੰਜਾਬੀ ਸੂਬੇ ਦੀ ਮੂਵਮੈਂਟ (1950s and 60s),ਧਰਮ ਯੁੱਧ ਮੋਰਚਾ (1980s) ਪੰਜਾਬੀ/ਹਿੰਦੀ, ਸਿੱਖ/ਹਿੰਦੂ ,ਅਕਾਲੀ/ਕਾਂਗਰਸ ਆਦਿ ਵਿੱਚ ਵੰਡਿਆ ਹੋਇਆ ਸੀ।

ਕਿਸਾਨ ਅੰਦੋਲਨ (1984), ਚਿੱਟੀ ਮੱਖੀ (2015) ਗੰਨਾ ਅੰਦੋਲਨ ਆਦਿ ਨਿਰੋਲ ਕਿਸਾਨੀ ਜਾਂ ਖਾਸ ਇਲਾਕਿਆਂ (ਮਾਲਵਾ /ਦੁਆਬਾ) ਆਦਿ ਦੇ ਅੰਦੋਲਨ ਰਹੇ ਹਨ।

ਡੇਰਾ ਸੱਚਾ ਸੌਧਾ (2007) ਜਾਂ ਬੇਅਦਬੀ (2015) ਨਿਰੋਲ ਸਿੱਖ ਮਸਲੇ ਰਹੇ ਹਨ।

ਕਿਰਨਜੀਤ ਕਾਂਡ (1997) ਇੱਕ ਖਾਸ ਖਿੱਤੇ (ਬਰਨਾਲਾ ਇਲਾਕਾ ) ਦਾ ਅੰਦੋਲਨ ਰਿਹਾ ਹੈ।

ਡੇਰਾਂ ਬੱਲਾਂ ਆਲਾ ਮਸਲਾ (2009) ਮੁੱਖ ਤੌਰ ‘ਤੇ ਦੁਆਬੇ ਦੇ ਦਲਿਤਾਂ ਦਾ ਅੰਦੋਲਨ ਸੀ।

ਕਿਸਾਨੀ ਬਿੱਲਾਂ ਦੇ ਦੁਆਲੇ ਹੋ ਰਹੇ ਪੰਜਾਬ ਵਿਆਪੀ ਮੁਜਹਾਰੇ ਕਈ ਤਰਾਂ ਨਾਲ ਵਿਲੱਖਣ ਹਨ:

ਇਹਨਾਂ ਵਿੱਚ ਤਕਰੀਬਨ ਸਾਰੇ ਪੰਜਾਬ ਦੇ ਵਰਗਾਂ ਦੀ ਸ਼ਮਹੂਲੀਅਤ ਹੈ; ਕਿਸਾਨ, ਵਪਾਰੀ, ਮਜਦੂਰ, ਨੌਕਰੀ ਪੇਸ਼ਾ, ਬੁੱਧੀਜੀਵੀ

ਭਾਜਪਾ ਨੂੰ ਛੱਡਕੇ ਸਾਰੀਆਂ ਸਿਆਸੀ ਧਿਰਾਂ ਦਾ ਇਸ ਨੂੰ ਸਮਰੱਥਨ ਹੈ; ਕਾਂਗਰਸ, ਅਕਾਲੀ, ਆਪ, ਬਸਪਾ, ਖੱਬੇ ਪੱਖੀ
ਅੰਦੋਲਨ ਦਾ ਅਸਰ ਸੂਬੇ ਦਾ ਸਾਰੇ ਇਲਾਕਿਆਂ; ਮਾਲਵਾ, ਦੁਆਬਾ, ਮਾਝਾ ਵਿੱਚ ਲਗਭੱਗ ਇੱਕ ਤਰਾਂ ਦਾ ਹੈ।

ਲਹਿਰ ਦਾ ਅਸਰ ਥੱਲੇ ਤਕ ਮਤਲਬ ਪਿੰਡਾਂ ਅਤੇ ਮਜਦੂਰ ਵਰਗ ਤੱਕ ਵੇਖਿਆ ਜਾ ਸਕਦਾ ਹੈ।
ਹਿੰਦੂ ਵਪਾਰੀ ਅਤੇ ਸ਼ਹਿਰੀ ਵਰਗ ਦੀ ਸ਼ਮੂਲੀਅਤ ਇਸ ਅੰਦੋਲਨ ਦੀ ਅਹਿਮ ਪ੍ਰਾਪਤੀ ਹੈ।

ਨੌਜਵਾਨ ਅਤੇ ਔਰਤਾਂ ਵੱਡੀ ਪੱਧਰ ‘ਤੇ ਧਰਨਿਆਂ ਵਿੱਚ ਸ਼ਾਮਿਲ ਵੀ ਹੋ ਰਹੇ ਹਨ ਅਤੇ ਅਗਵਾਈ ਵੀ ਕਰ ਰਹੇ ਨੇ।
ਪੰਜਾਬ ਦਾ ਬੁੱਧੀਜੀਵੀ ਅਤੇ ਸੈਲੀਬਰੀਟੀ ਵਰਗ ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਸਥਾਪਤੀ ਦਾ ਅੰਗ ਮੰਨਿਆ ਜਾ ਰਿਹਾ ਸੀ, ਉਹ ਵੀ ਆਪਣੀ ਭਰਪੂਰ ਹਾਜ਼ਰੀ ਲਵਾ ਰਿਹਾ ਹੈ।
ਸਿਆਸੀ ਪਾਰਟੀਆਂ ਇਸ ਲੋਕ ਘੋਲ ਵਿੱਚ ਬਿਲਕੁਲ ਫਾਡੀ ਰਹਿ ਗਈਆਂ ਹਨ।

ਲਹਿਰ ਪੂਰਨ ਤੌਰ ‘ਤੇ ਸ਼ਾਂਤਮਈ ਹੈ।
ਸਿਆਸੀ ਚੇਤਨਾ ਅਤੇ ਨਵੀਂ ਲੀਡਰਸ਼ਿਪ ਉਭਰ ਰਹੀ ਹੈ।

ਇਹ ਅਸਲ ਵਿੱਚ ਪੰਜਾਬੀਆਂ ਦੀ ਪਹਿਲੀ ਸਾਂਝੀ ਲਹਿਰ ਹੈ।
ਖੇਤੀਬਾੜੀ ਪੰਜਾਬ ਦਾ ਮੁੱਖ ਕੰਮ ਹੀ ਨਹੀਂ, ਜਿਸ ਦੇ ਦੁਆਲੇ ਸਾਰੇ ਕਿੱਤੇ ਘੁੰਮਦੇ ਹਨ ਸਗੋਂ ਪੰਜਾਬ ਦੀ ਪਹਿਚਾਣ ਵੀ ਹੈ। ਖੇਤੀ ਅਤੇ ਜਮ਼ੀਨ ਕਿਸੇ ਵੀ ਸਮਾਜ ਨੂੰ ਆਪਣੇ ਨਾਲ ਜੋੜਨ ਦਾ, ਰਵਾਇਤਾਂ ਪ੍ਰਧਾਨ ਕਰਨ ਦਾ, ਪਹਿਚਾਣ ਦੇਣ ਦਾ ਅਤੇ ਸਵੈ ਵਿਸ਼ਵਾਸ਼ ਭਰਨ ਦਾ ਕੰਮ ਕਰਦੀ ਹੈ।

ਅੱਜ ਜਦ ਪੰਜਾਬ ਦੀ ਪਹਿਚਾਣ ਖਤਰੇ ਵਿੱਚ ਹੈ ਤਾਂ ਸਾਰੇ ਪੰਜਾਬੀਆਂ ਦਾ ਇਸ ਵਾਸਤੇ ਇਕੱਠੇ ਹੋਣਾ ਇੱਕ ਸ਼ੁੱਭ ਸੰਕੇਤ ਹੈ।

About admin

Check Also

ਬੇਅਦਬੀ ਅਤੇ ਚਿੱਟੇ ਦੇ ਮਾਮਲੇ ’ਤੇ ਸਿੱਧੂ ਨੇ ਸਰਕਾਰ ਘੇਰੀ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ …

%d bloggers like this: