Breaking News
Home / ਪੰਜਾਬ / ਕਿਸਾਨਾਂ ਨੂੰ ਦਿਹਾੜੀ ਮਜ਼ਦੂਰ ਬਣਦੇ ਵੇਖਣ ਦੀ ਖੁਸ਼ੀ, ‘ਚਿੰਤਕਾਂ’ ਵਾਸਤੇ ਤੀਆਂ ਵਰਗੇ ਦਿਨ

ਕਿਸਾਨਾਂ ਨੂੰ ਦਿਹਾੜੀ ਮਜ਼ਦੂਰ ਬਣਦੇ ਵੇਖਣ ਦੀ ਖੁਸ਼ੀ, ‘ਚਿੰਤਕਾਂ’ ਵਾਸਤੇ ਤੀਆਂ ਵਰਗੇ ਦਿਨ

ਪੰਜਾਬ ਦੇ ਫਰਜ਼ੀ ਕਾਮਰੇਡਾਂ ਦੇ ਰੋਲ ਮਾਡਲ ਸੁਰਜੀਤ ਗੱਗ ਨੇ ਇਕ ਵਾਰ ਫੇਰ ਨਫ਼ਰਤ ਦੀ ਛਾਲੀ ਗਲੱਛਦੇ ਹੋਏ ਕਿਸਾਨਾਂ ਨੂੰ ਨਿਸ਼ਾਨੇ ‘ਤੇ ਲਿਆ ਹੈ।‌ ਸੁਰਜੀਤ ਗੱਗ ਨੇ ਇਕ ਲੰਬੀ ਚੌੜੀ ਪੋਸਟ ਲਿਖ ਕੇ ਨਾਂ ਸਿਰਫ ਕਿਸਾਨਾਂ ਨੂੰ ਕਾਮਿਆਂ ਦੀ ਮਾੜੀ ਹਾਲਤ ਵਾਸਤੇ ਜ਼ਿੰਮੇਵਾਰ ਠਹਿਰਾਇਆ ਹੈ । ਸਗੋਂ ਇਸ ਗੱਲ ‘ਤੇ ਵੀ ਲੁਕਵੀਂ ਖੁਸ਼ੀ ਜ਼ਾਹਰ ਕੀਤੀ ਹੈ ਕਿ ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ਵੀ ਦਿਹਾੜੀ ਮਜ਼ਦੂਰ ਬਣਾ ਦੇਣਗੇ।

ਜਦੋਂ ਨੋਟ ਬੰਦੀ ਲਾਗੂ ਹੋਈ ਤਾਂ ਭਾਜਪਾ ਨੇ ਗਰੀਬਾਂ ਨੂੰ ਦੱਸਿਆ ਕਿ ਇਸ ਨਾਲ ਅਮੀਰਾਂ ਦਾ ਕਾਲਾ ਪੈਸਾ ਖਤਮ ਹੋ ਜਾਵੇਗਾ।‌ ਮਤਲਬ ਤਹਾਨੂੰ ਕੁੱਝ ਨੀ ਮਿਲਣਾ ਪਰ ਅਮੀਰਾਂ ਦਾ ਤਾਂ ਨੁਕਸਾਨ ਹੋਊ।‌ ਕਿਸੇ ਦੇ ਨੁਕਸਾਨ ‘ਤੇ ਤਾੜੀਆਂ ਵਜਾਉਣ ਦੀ ਮਾਨਸਿਕਤਾ। ਅਜਿਹਾ ਹੀ ਕੁੱਝ ਗੱਗ ਨੇ ਕੀਤਾ ਹੈ। ਉਹ ਮਜ਼ਦੂਰਾਂ ਨੂੰ ਦੱਸ ਰਿਹਾ ਹੈ ਕਿ ਨਵੇਂ ਬਿਲ ਕਿਸਾਨਾਂ ਨੂੰ ਮਜ਼ਦੂਰ ਬਣਾ ਦੇਣਗੇ।‌

ਇਸ ਸੰਭਾਵਨਾ ਬਾਰੇ ਗੱਗ ਵਰਗੇ ਹੋਰ ‘ਚਿੰਤਕ’ ਵੀ ਬਹੁਤ ਉਤਸ਼ਾਹਿਤ ਹਨ। ਇਨ੍ਹਾਂ ਦਾ ਬਹੁਤ ਪੁਰਾਣਾ ਵਿਸ਼ਵਾਸ ਹੈ ਕਿ ਇਨਕਲਾਬ ਤਾਂ ਆਊ ਜੇ ਸਾਰੇ ਮਜ਼ਦੂਰ ਬਣਨਗੇ। ਹਾਸੋਹੀਣੀ ਗੱਲ ਆ ਪਰ ਸੱਚ ਆ।

ਇਸੇ ਕਰਕੇ ਫਰਜ਼ੀ ਕਾਮਰੇਡਾਂ ਦਾ ਪੁਰਾਣਾ ਏਜੰਡਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਹਮੋ ਸਾਹਮਣੇ ਕੀਤਾ ਜਾਵੇ। ਇਸ ਵਾਸਤੇ ਕਦੇ ਭਾਈ ਨਿਰਮਲ ਸਿੰਘ ਦੇ ਸਸਕਾਰ ਨੂੰ ਜਾਤ ਪਾਤ ਕਰਕੇ ਰੋਕਣ ਸਬੰਧੀ ਝੂਠੀ ਖ਼ਬਰ ਫੈਲਾਈ ਜਾਂਦੀ ਆ ਅਤੇ ਕਦੇ ਡਰਾਮੇ ‘ਪਤਾਲ਼ ਲੋਕ’ ਵਿੱਚ ਪੰਜਾਬ ਦੀ ਝੂਠੀ ਬਲਾਤਕਾਰੀ ਦਿੱਖ ਬਣਾਉਣ ਦੀ ਸਾਜ਼ਿਸ਼ ਦੀ ਪ੍ਰਸੰਸਾ ਕੀਤੀ ਜਾਂਦੀ ਹੈ।

ਇਲਜ਼ਾਮ ਲੱਗਦਾ ਹੈ ਕਿ ਇਹ ਭਾਜਪਾ ਦਾ ਵੀ ਇਹੀ ਏਜੰਡਾ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ‘ਚ ਲਹੂ ਪਵਾਇਆ ਜਾਵੇ। ਪੰਜਾਬ ਦੇ ਫਰਜ਼ੀ ਕਾਮਰੇਡ ਅਤੇ ਭਾਜਪਾ ਐਸ ਲੁਕਵੇਂ ਏਜੰਡੇ ‘ਚ ਅੰਦਰੋਂ ਇਕਮਿਕ ਨੇ‌। ਨਵੇਂ ਕਿਸਾਨ ਵਿਰੋਧੀ ਬਿਲਾਂ ਨੇ ਇਨ੍ਹਾਂ ਨੂੰ ਨਵਾਂ ਮੌਕਾ ਦਿੱਤਾ।

ਪਰ ਕਿਸਾਨਾਂ ਪ੍ਰਤੀ ਨਫ਼ਰਤ ਦੀ ਛਾਲੀ ਕਰਨ ਵਾਲੇ ਚਿੰਤਕਾਂ ਨੇ ਮਜ਼ਦੂਰਾਂ ਨੂੰ ਇਹ ਨਹੀਂ ਦੱਸਿਆ ਕਿ ਕੇਂਦਰ ਨੇ ਸਿਰਫ ਕਿਸਾਨਾਂ ਵਾਸਤੇ ਹੀ ਨਹੀਂ ਸਗੋਂ ਮਜ਼ਦੂਰਾਂ ਵਾਸਤੇ ਵੀ ਨਵੇਂ ਬਿਲ ਲਿਆਂਦੇ ਨੇ।

ਰਾਜ ਸਭਾ ‘ਚ ਕੱਲ ਪਾਸ ਕਰਵਾਏ ਗੲੇ ਇਹ ਬਿਲ ਮਜ਼ਦੂਰਾਂ ਵਾਸਤੇ ਐਨੇ ਖਤਰਨਾਕ ਨੇ ਕਿ ਭਾਜਪਾ ਦਾ ਵਿੰਗ ਭਾਰਤੀ ਮਜ਼ਦੂਰ ਸੰਘ ਵੀ ਇਨ੍ਹਾਂ ਦਾ ਵਿਰੋਧ ਕਰ ਰਿਹਾ। ਇਹ ਬਿਲ ਮਜ਼ਦੂਰਾਂ ਤੋਂ ਹੜਤਾਲ ਕਰਨ ਦਾ ਅਧਿਕਾਰ ਖੋਹ ਲੈਣਗੇ ਅਤੇ ਮਜ਼ਦੂਰਾਂ ਨੂੰ ਹੁਣ ਪ੍ਰਾਈਵੇਟ ਕੰਪਨੀਆਂ ਸੌਖਿਆਂ ਹੀ ਜਦੋਂ ਚਾਹੇ ਨੌਕਰੀ ਤੋਂ ਕੱਢ ਸਕਿਆ ਕਰਨਗੀਆਂ।‌

ਪਰ ‘ਚਿੰਤਕਾਂ’ ਵਾਸਤੇ ਇਹ ਕੋਈ ਮਸਲਾ ਨਹੀਂ। ਉਹ ਤਾਂ ਐਨੇ ‘ਚ ਹੀ ਖੁਸ਼ ਨੇ ਕਿ ਕਿਸਾਨਾਂ ਅਤੇ ਮਜ਼ਦੂਰ ‘ਚ ਫੁੱਟ ਪਵਾਉਣ ਦਾ ਨਵਾਂ ਮੌਕਾ ਮਿਲਿਆ ਅਤੇ ਇਹ ਫੁੱਟ ਪਵਾ ਕੇ ਸਾਰੇ ਕਿਸਾਨ ਮਜ਼ਦੂਰ ਬਣ ਜਾਣਗੇ।

#ਮਹਿਕਮਾ_ਪੰਜਾਬੀ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: