ਸਿੱਖੀ ਅਤੇ ਸਿੱਖਾਂ ਦੇ ਜੈਕਾਰਿਆਂ ਨੂੰ ਨ ਫ ਰ ਤ ਕਰਨ ਵਾਲੇ ਕਾਮਰੇਡ

ਸਿਆਸਤ ਚ ਬੁੱਢੀਆਂ ਰਖੈਲਾਂ ਹੋਣ ਤਾਂ ਘਰ ਨਹੀਂ ਵੱਸਦੇ ਹੁੰਦੇ .. ਅਖੇ ਨੌਜਵਾਨ ਸੜਕਾਂ ਤੇ ਆਉਣ ਪਰ ਸਾਡੇ ਧਰਨੇਂ ਚ ਬੈਠ ਕੇ ਸਾਡੀਆਂ ਬੰਦੇ ਨੂੰ ਨਾਮਰਦ ਬਣਾ ਦੇਣ ਵਾਲੀਆਂ ਕਵਿਤਾਵਾਂ ਸੁਣਨ .. ਓਸ ਧਰਨੇਂ ਚ ਜਿੱਥੇ ਸਿੱਖੀ ਦਾ ਜੈਕਾਰਾ ਲਾਉਣ ਤੇ ਵੀ ਇਹਨਾਂ ਨੂੰ ਇਤਰਾਜ ਹੈ .. ਸੰਭੂ ਬਾਰਡਰ ਦਾ ਮੋਰਚਾ ਇਹਨਾਂ ਨੂੰ ਜਹਿਰ ਤਾਂ ਲਗਦਾ ਕਿਉਕੀ ਓਥੇ ਖਾਲਸਈ ਜੈਕਾਰਿਆਂ ਦਾ ਬੋਲਬਾਲਾ ਸੀ .. ਓਥੇ ਨੌਜਵਾਨ ਆਪ ਮੁਹਾਰੇ ਕੱਠੇ ਹੋਏ .. ਪੰਜਾਬ ਦੀ ਖਾਤਿਰ ਲਹੂ ਡੋਲਣ ਵਾਲਿਆਂ ਸੂਰਮਿਆਂ ਨੂੰ ਯਾਦ ਕੀਤਾ .. ਸੱਚ ਕਹਿੰਦੇ ਕਾਮਰੇਡ ਕਿ ਇਹ ਤਾਂ ਸਾਡੀ ਹਿੱਕ ਤੇ ਦੀਵਾ ਬਾਲਣ ਵਾਲੀ ਗੱਲ ਕੀਤੀ ਨੌਜਵਾਨਾਂ ਨੇਂ … ਅਖੇ ਅਸੀ ਤੁਹਾਨੂੰ ਟਾਇਮ ਦਿੰਦੇ ਬੋਲਣ ਦਾ .. ਨਾਂ ਤੁਸੀ ਕਿਸਾਨ ਮੁੱਲ ਖਰੀਦੇ ਆ ? ਇਹਨਾਂ ਨੂੰ ਤੰਗੀ ਇਸ ਗੱਲ ਦੀ ਆ ਕਿ ਹੁਣ ਅੰਦਰ ਖਾਤੇ ਵੜਕੇ ਅੰਦੋਲਨ ਵੇਚਿਆ ਨਹੀਂ ਜਾਣਾ .. ਤੇ ਨੌਜਵਾਨ ਨੇਂ ਇਹਨਾਂ ਦੀਆਂ ਖੁਲੀਆਂ ਕਵਿਤਾਵਾਂ ਦੇ ਇਨਕਾਲਾਭ ਨੂੰ ਠੁੱਡ ਮਾਰ ਕੇ ਗੁਰੂ ਦਾ ਓਟ ਆਸਰਾ ਲੈ ਕੇ ਸੰਘਰਸ਼ ਕੀਤਾ ਆ ..ਨੌਜਵਾਨੋਂ ਇਹਨਾਂ ਕਾਮਰੇਡਾਂ ਤੋਂ ਪਾਸੇ ਰਹੋ ਇਹ ਦਿੱਲੀ ਦੇ ਦਲਾਲ ਹਨ .. ਜਿਹੜੇ ਪੰਜਾਬ ਚ ਰਹਿ ਕੇ ਗੁਰੂਆਂ ਨਾਲ ਨਫਰਤ ਪਾਲੀ ਫਿਰਦੇ ਹਨ ਉਹ ਕਿਸਾਨੀ ਦਾ ਕੀ ਸਵਾਰ ਦੇਣਗੇ।

ਪੰਜਾਬ ਦੇ ਕਿਸਾਨਾਂ ਨੂੰ ਧਾਰਮਿਕ ਨਾਹਰਾ ਲਾਉਣ ਤੋਂ ਰੋਕਣਾ ਕਿੱਥੋ ਤੱਕ ਠੀਕ ਹੈ .. ਅੱਜ ਤੱਕ ਪੰਜਾਬ ਲਈ ਸਭ ਤੋਂ ਵੱਧ ਕੁਰਬਾਨੀਆਂ ਜਿਹਨਾਂ ਕੀਤੀਆਂ.. ਜਿਹਨਾਂ ਮੋਰਚਿਆਂ ਚ ਲੰਗਰ ਦੀ ਸੇਵਾ ਕੀਤੀ .. ਇਹ ਗੱਲ ਸਮਝਣ ਵਾਲੀ ਹੈ ਕਿ ਸਿੱਖ ਵਾਸਤੇ ਸਿੱਖੀ ਸਿਰਫ ਗੁਰਦਵਾਰੇ ਤੱਕ ਸੀਮਤ ਨਹੀਂ ਉਹਦੇ ਜੀਵਨ ਦਾ ਹਰ ਸੰਘਰਸ਼ ਸਿੱਖੀ ਤੋਂ ਪ੍ਰਭਾਵਿਤ ਹੁੰਦਾ ਹੈ ..
ਕਾਮਰੇਡਾ ਦੀ ਸਿੱਖੀ ਪ੍ਰਤੀ ਇਹ ਨ ਫ ਰ ਤ ਹੀ ਪੰਜਾਬ ਦੀ ਕਿਸਾਨੀ ਲਈ ਜ ਹਿ ਰ ਸਾਬਤ ਹੋ ਰਹੀ ਆ .. ਸਗੋਂ ਸਿੱਖੀ ਜਜਬੇ ਦੀ ਵਰਤੋਂ ਕਰਕੇ ਕਿਸਾਨ ਕੋਈ ਵੀ ਮੋਰਚਾ ਫਤਿਹ ਕਰ ਸਕਦੇ .. ਸਿੱਖੀ ਕੋਲ ਜਿੱਡਾ ਕੁਰਬਾਨੀਆਂ ਦਾ ਇਤਿਹਾਸ ਹੈ ਉਸਦੀ ਦੂਸਰੀ ਕੋਈ ਮਿਸਾਲ ਨਹੀਂ ਲਭਦੀ .. ਪਰ ਸਿੱਖਾਂ ਨੂੰ ਹੀ ਉਹਨਾਂ ਦੀ ਇਕਲੌਤੀ ਤਾਕਤ ਧਰਮ ਤੋਂ ਨਿਖੇੜ ਕੇ ਕਿਸੇ ਵੀ ਮੋਰਚੇ ਨੂੰ ਜਿੱਤਣਾ ਅਸੰਭਵ ਹੈ .. ਤੁਸੀ ਸਿੱਖੀ ਬਾਕੀ ਧਰਮਾਂ ਵਾਂਗ ਸਿਰਫ ਅਧਿਆਤਮ ਤੇ ਭਗਤੀ ਤੱਕ ਸੀਮਤ ਨਹੀਂ ਕਰ ਕਰਕੇ ਵੇਖ ਸਕਦੇ .. ਇਹ ਧਰਮ ਰਾਜਨੀਤੀ ਤੇ ਜੀਵਨ ਸੰਘਰਸ਼ ਦੇ ਹਰ ਪਹਿਲੂ ਨੂੰ ਸੇਧਦਾ ਹੈ .. ਪੰਜਾਬ ਦਾ ਕਿਸਾਨ ਸਿੱਖੀ ਤੋੰ ਟੁੱਟ ਕੇ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹੇ ਪੈ ਚੁੱਕਾ ਹੈ .. ਕਾਮਰੇਡਾ ਦੀ ਨਾਟਕ ਮੰਡਲੀ ਕਿਸਾਨਾਂ ਚ ਨਿਰਾਸ਼ਾ ਭਰਨ ਤੋਂ ਵੱਧ ਕੁਝ ਨਹੀਂ ਕਰਦੀ .. ਇਹ ਕਿਸਾਨ ਮੋਰਚੇ ਚੋਂ ਵੀ ਆਪਣਾ ਕਾਮਰੇਡੀ ਏਜੰਡਾ ਚਮਕਾਉਣ ਨੂੰ ਫਿਰਦੇ ਹਨ .. ਪਰ ਸਿੱਖੀ ਪੰਜਾਬ ਦਾ ਕੋਈ ਏਜੰਡਾ ਨਹੀੰ .. ਸਿੱਖੀ ਤੋਂ ਬਿਨਾਂ ਪੰਜਾਬ ਦੀ ਤਸਵੀਰ ਨੂੰ ਕਲਪਣਾ ਹੀ ਸੰਭਵ ਨਹੀ ਹੋ ਸਕਦਾ ..

ਸੋ ਇਹ ਬੇਨਤੀ ਕਾਮਰੇਡਾ ਨੂੰ ਹੈ ਕਿ ਪੰਜਾਬ ਦੇ ਕਿਸਾਨਾਂ ਕੋਲੋ ਉਹਨਾਂ ਦੀ ਅਸੀਮ ਤਾਕਤ ਖੋਹ ਕੇ ਉਹਨਾਂ ਨੂੰ ਫੋਕੇ ਨਾਹਰੇ ਤੇ ਲੰਡੂ ਕਵਿਤਾਵਾਂ ਦੇ ਰਾਹ ਤੇ ਨਾਂ ਤੋਰੋ .. ਤੁਸੀ ਵੀ ਜਾਣਦੇ ਹੋ ਕਿ ਦਿੱਲੀ ਕਿਹੜੇ ਨਾਹਰੇ ਤੋਂ ਕੰਬਦੀ ਹੈ .. ਤੁਸੀ ਲੋਕਾਂ ਤੇ ਇਲਜਾਮ ਲਾ ਰਹੇ ਹੋ ਇਸ ਲਹਿਰ ਨੂੰ ਧਾਰਮਿਕ ਰੰਗਤ ਨਾ ਦੇਵੋ ਪਰ ਅਸਲੀਅਤ ਚ ਸਿੱਖੀ ਤੇ ਕਿਸਾਨੀ ਦਾ ਪੰਜਾਬ ਚ ਅਟੁੱਟ ਰਿਸ਼ਤਾ ਹੈ ਤੁਸੀ ਇਸ ਲਹਿਰ ਨੂੰ ਕਾਮਰੇਡੀ ਰੰਗ ਦੇ ਰਹੇ ਹੋ..ਪਹਿਲਾਂ ਵੀ ਬਹੁਤੇ ਸੰਘਰਸ਼ਾਂ ਦੇ ਅਸਫਲ ਹੋਣ ਦਾ ਕਾਰਨ ਤੁਹਾਡੀ ਕਾਮਰੇਡੀ ਸਿੱਖਿਆ ਹੀ ਹੈ।

– ਅਮ੍ਰਿਤਪਾਲ ਸਿੰਘ