ਟਰੈਕਟਰ ਨੂੰ ਅੱਗ ਲਾਉਣ ਵਾਲੇ ਨੇ ਦੇਖੋ ਕੀ ਕਿਹਾ

ਬੀਤੇ ਦਿਨ ਤੋਂ ਪੂਰੇ ਪੰਜਾਬ ‘ਚ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੜਕਾਂ, ਪੱਟੜੀਆਂ, ਮਾਰਗ ਸਭ ਕੁਝ ਬੰਦ ਪਿਆ ਹੈ ਤੇ ਦੁਕਾਨਾਂ ਤੱਕ ਨੂੰ ਵੀ ਜਿੰਦੇ ਲਗਾ ਦਿੱਤੇ ਗਏ ਹਨ। ਉੱਥੇ ਹੀ ਬਰਨਾਲਾ ‘ਚ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦਾ ਗੁੱ ਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਹੀ ਅੱ ਗ ਲਾ ਦਿੱਤੀ। ਬੰਦ ਦੌਰਾਨ ਰੋਹ ‘ਚ ਆਏ ਕਿਸਾਨਾਂ ਨੇ ਆਪਣੇ ਖੇਤਾਂ ਦੇ ਰਾਜੇ ਨੂੰ ਅੱ ਗ ਦੇ ਹ ਵਾਲੇ ਕਰ ਦਿੱਤਾ।

ਮਣੀ ਅਕਾਲੀ ਦਲ ਦੇ ਧਰਨੇ ਦੌਰਾਨ ਅਕਾਲੀ ਆਗੂ ਅਤੇ ਐਨ.ਆਰ.ਆਈ. ਦਵਿੰਦਰ ਸਿੰਘ ਬੀਹਲਾ ਵਲੋਂ ਟਰੈਕਟਰ ਨੂੰ ਅੱਗ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਕਿਸਾਨੀ ਬਿੱਲ ਰੱਦ ਨਾ ਕੀਤੇ ਤਾਂ ਉਹ ਦਿੱਲੀ ਵਿਖੇ ਜਾ ਕੇ ਪ੍ਰਧਾਨ ਮੰਤਰੀ ਰਿਹਾਇਸ਼ ਦੇ ਅੱਗੇ ਖ਼ੁਦ ਵੀ ਅੱਗ ਲਾ ਕੇ ਮੱਚਣਗੇ। ਧਰਨੇ ਉਪਰੰਤ ਫਾਇਰ ਬ੍ਰਿਗੇਡ ਵਲੋਂ ਟਰੈਕਟਰ ਨੂੰ ਲਗਾਈ ਅੱਗ ਬੁਝਾਈ ਗਈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਭਰ ਵਿਚ ਚਲਾਏ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸ: ਸਤਨਾਮ ਸਿੰਘ ਪੰਨੂੰੂ ਨੇ ਦੱਸਿਆ ਕਿ 24 ਤੋਂ 26 ਸਤੰਬਰ ਤੱਕ ਰੇਲ ਰੋਕੋ ਦੇ ਚਲ ਰਹੇ ਅੰਦੋਲਨ ਨੂੰ ਜੰਡਿਆਲਾ ਗੁਰੂ ਲਾਗੇ ਦੇਵੀਦਾਸਪੁਰ ‘ਚ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਤੇ ਫਿਰੋਜ਼ਪੁਰ ਜੰਕਸ਼ਨ ਵਿਖੇ ਬਸਤੀ ਟੈਂਕਾਂ ਵਾਲੀ ‘ਚ ਰੇਲਾਂ ਰੋਕਣ ਲਈ ਚੱਲ ਰਹੇ ਪੱਕੇ ਮੋਰਚੇ ਹੁਣ 29 ਸਤੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਹੋਰ ਥਾਈਂ ਵੀ ਕਿਸਾਨ ਰੇਲਾਂ ਰੋਕਣ ਲਈ ਪਟੜੀਆਂ ਉਪਰ ਧਰਨੇ ਦੇਣਗੇ। ਉਨ੍ਹਾਂ ਮੋਦੀ ਸਰਕਾਰ ਵਲੋਂ ਪਾਸ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਬੀਬੀਆਂ, ਆੜ੍ਹਤੀਆਂ, ਪੱਲੇਦਾਰ, ਮੁਨੀਮ ਤੇ ਦੋਧੀ ਯੂਨੀਅਨਾਂ ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ।