ਪ੍ਰਕਾਸ਼ ਸਿੰਘ ਬਾਦਲ ਦੀ ਪੁਰਾਣੀ ਵੀਡੀਉ ਵਾਇਰਲ- ਭਾਜਪਾ ਨਾਲ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ

ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਤੋੜਨ ਦਾ ਐਲਾਨ

ਕਰੀਬ ੨੩ ਸਾਲ ਪਹਿਲਾਂ ੧੯੯੬ ਵਿਚ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਮੋਗਾ ਰੈਲੀ ਵਿਚ ਪੰਥਕ ਸਿਆਸਤ ਨੂੰ ਪਿੱਠ ਦੇ ਕੇ ਪੰਜਾਬੀ ਪਾਰਟੀ ਤੇ ਸੈਕਿਉਲਰ ਵਿਚਾਰਧਾਰਾ ਨੂੰ ਅਪਣਾਉਂਦਿਆਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਸੀ। ਇਹ ਗਠਜੋੜ ਪੂਰੀ ਤਰ੍ਹਾਂ ਗੈਰ ਕੁਦਰਤੀ ਤੇ ਦੋ ਵਿਚਾਰਧਾਰਕ ਵਿਰੋਧੀਆਂ ਵਿਚ ਸੀ ਪਰ ਭਾਜਪਾ ਦੇ ਸਿਆਸੀ ਏਜੰਡੇ ਅਤੇ ਬਾਦਲ ਪਰਿਵਾਰ ਦੇ ਨਿੱਜੀ ਹਿਤਾਂ ਦੀ ਪੂਰਤੀ ਕਰਦਾ ਸੀ।

ਇਸ ਗਠਜੋੜ ਦੇ ਕਰਕੇ ਜਿਥੇ ਅਕਾਲੀ ਦਲ ਨੇ ੧੫ ਸਾਲ ਸੱਤਾ ਦਾ ਅਨੰਦ ਮਾਣਿਆ ਪਰ ਪੰਥ ਅਤੇ ਪੰਜਾਬ ਦੀ ਨਫ਼ਰਤ ਦੀ ਹੱਦ ਤੱਕ ਨਰਾਜਗੀ ਮੁੱਲ ਲਈ।


ਬਾਦਲ ਪਰਿਵਾਰ ਦਾ ਇਹ ਫੈਸਲਾ ਪਾਰਟੀ ਨੂੰ ਮੁੜ ਸੁਰਜੀਤ ਕਰਦਾ ਹੈ ਜਾਂ ਨਹੀਂ ਪਰ ਪੰਜਾਬ ਦੀ ਸਿਆਸਤ ਵਿਚ ਵੱਡੇ ਉਥਲ ਪੁਥਲ ਦੀ ਸੰਭਾਵਨਾ ਬਣ ਗਈ ਹੈ।

#ਮਹਿਕਮਾ_ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਨੇ ਖੁਦ ਨੂੰ ਅੱਜ ਅਜਗਰ ਦੇ ਢਿੱਡੋਂ ਮੁਕਤ ਕਰ ਲਿਆ ਹੈ, ਪਰ ਬਾਦਲ ਪਰਿਵਾਰ ਦਾ ਦਿੱਲੀ ਦੇ ਪੰਜੇ ਚੋਂ ਨਿਕਲਣਾ ਸੌਖਾ ਨਹੀਂ ਲਗ ਰਿਹਾ। ਬਾਦਲ ਦੀ ਸਿਆਸਤ ਨੇ ਆਪਣੇ ਟੱਬਰ ਦੀਆਂ ਜੜ੍ਹਾਂ ‘ਚ ਆਪ ਬੇੜੀਆਂ ਪਾਈਆਂ ਨੇ। ਹੁਣ ਇਹਨਾਂ ਨੂੰ ਜੇ ਦੁਨੀਆ ਵਿਚ ਕੋਈ ਤਾਕਤ ਬਚਾ ਸਕਦੀ ਹੈ ਤਾਂ ਉਹ ਖਾਲਸਾ ਪੰਥ ਹੀ ਹੈ। ਪਰ ਇਹ ਪੰਥ ਦੇ ਵੀ ਦੋ ਖੀ ਨੇ। ਪੰਥ ਨੇ ਬਖਸ਼ਣਾ ਜਾਂ ਨਹੀਂ, ਇਹ ਫੈਂਸਲਾ ਪੰਥ ਨੇ ਕਰਨਾ ਹੈ, ਪਰ ਹੁਣ ਪੰਥ ਨੂੰ ਆਪਣੀ ਸਿਆਸੀ ਤਾਕਤ ਮੁੜ ਹਾਸਲ ਕਰਨ ਲਈ ਸੰ ਘ ਰ ਸ਼ ਦੇ ਰਾਹ ਤੁਰਨਾ ਚਾਹੀਦਾ ਹੈ ਕਿਉਂਕਿ ਨਵੀਂ ਲੀਡਰਸ਼ਿਪ ਕਮਰਿਆਂ ਵਿਚ ਬੈਠ ਕੇ ਤੈਅ ਨਹੀਂ ਹੋਣੀ, ਇਹ ਸੰਘਰਸ਼ ਵਿਚੋਂ ਹੀ ਪ੍ਰਵਾਨੀ ਜਾਣੀ ਹੈ।
ਸੁਖਵਿੰਦਰ ਸਿੰਘ