Breaking News

ਲੁਧਿਆਣਾ – 4 ਦਿਨ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਕੀਤੀ ਜੀਵਨ ਲੀਲਾ ਸਮਾਪਤ, ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ

ਲੁਧਿਆਣਾ – 4 ਦਿਨ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੇ ਕੀਤੀ ਜੀਵਨ ਲੀਲਾ ਸਮਾਪਤ, ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ

ਲੁਧਿਆਣਾ ‘ਚ ਪਤੀ-ਪਤਨੀ ਨੇ ਜ਼ਿੰਦਗੀ ਕੀਤੀ ਖ਼*ਤ*ਮ 4 ਦਿਨ ਪਹਿਲਾਂ ਕਰਵਾਈ ਸੀ ਲਵ-ਮੈਰਿਜ ਕੁੜੀ ਨੇ ਘਰੋਂ ਭੱਜ ਕਰਵਾਇਆ ਸੀ ਵਿਆਹ

ਲੁਧਿਆਣਾ ਵਿੱਚ ਇੱਕ ਜੋੜੇ ਵੱਲੋਂ ਖੌਫਨਾਕ ਕਦਮ ਚੁੱਕਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਜੋੜੇ ਨੇ ਪ੍ਰੇਮ ਵਿਆਹ ਕਰਵਾਇਆ ਸੀ।

ਦੱਸ ਦੇਈਏ ਕਿ 30 ਜੂਨ ਨੂੰ ਡੇਹਲੋਂ ਥਾਣੇ ਵਿੱਚ ਇੱਕ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਜੋਤ ਕੌਰ ਪੱਖੋਵਾਲ ਰੋਡ ‘ਤੇ ਕੰਮ ਕਰਦੀ ਹੈ ਪਰ ਉਹ ਦੇਰ ਰਾਤ ਤੱਕ ਘਰ ਨਹੀਂ ਪਰਤੀ ਅਤੇ ਇਸ ਸਬੰਧੀ ਥਾਣਾ ਸਦਰ ‘ਚ ਸ਼ਿਕਾਇਤ ਦਰਜ ਕਰਵਾਈ ਗਈ।

ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੀ ਲੜਕੀ ਨੇ ਹਰਸ਼ਨਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਿਲਾ ਰਾਏਕੋਟ ਨਾਲ ਪ੍ਰੇਮ ਵਿਆਹ ਕਰਵਾਇਆ ਸੀ।

ਪ੍ਰੇਮ ਵਿਆਹ ਨੂੰ 4 ਦਿਨ ਹੀ ਹੋਏ ਸਨ ਕਿ ਦੋਵਾਂ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਸੂਚਨਾ ਮਿਲੀ ਸੀ ਕਿ ਜਗੇੜਾ ਨਹਿਰ ਨੇੜੇ ਇਕ ਲੜਕੀ ਦੀ ਲਾਸ਼ ਪਈ ਹੈ, ਜਿਸ ਦੀ ਪਛਾਣ ਰਾਜਜੋਤ ਕੌਰ ਵਜੋਂ ਹੋਈ ਹੈ।

ਦੂਜੇ ਪਾਸੇ ਹਰਸ਼ਨਜੋਤ ਸਿੰਘ ਦੀ ਲਾਸ਼ ਕੰਗਣਵਾਲ ਜ਼ਿਲ੍ਹਾ ਮਾਲੇਰਕੋਟਲਾ ਦੀ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ।

ਨਾ ਮੰਨਿਆ ਪਰਿਵਾਰ ਤਾਂ ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਕਰਵਾ ਲਿਆ ਵਿਆਹ, ਇੰਝ ਹੋਇਆ ਪਿਆਰ ਦਾ ਖੌਫ਼ਨਾਕ ਅੰਤ

ਪਰਿਵਾਰ ਦੇ ਨਾ ਮੰਨਣ ’ਤੇ ਪ੍ਰੇਮੀ ਜੋੜਾ ਘਰੋਂ ਭੱਜ ਗਿਆ। ਭੱਜਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਸਿੱਧਵਾਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕਾਂ ਦੀ ਪਛਾਣ ਕਿਲਾ ਰਾਏਪੁਰ ਦੇ ਹਰਸ਼ਜੋਤ ਸਿੰਘ ਅਤੇ ਰਾਜਜੋਤ ਕੌਰ ਵਜੋਂ ਹੋਈ ਹੈ।

ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਇਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ।

ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਰਾਜਜੋਤ ਕੌਰ ਇਕ ਨਿੱਜੀ ਕੰਪਨੀ ’ਚ ਕੰਮ ਕਰਦੀ ਸੀ। ਉਸ ਦੇ ਹਰਸ਼ਜੋਤ ਸਿੰਘ ਨਾਲ ਪ੍ਰੇਮ ਸਬੰਧ ਸਨ।

ਦੋਵਾਂ ਦੇ ਪਰਿਵਾਰ ਵਿਆਹ ਨੂੰ ਨਹੀਂ ਮੰਨ ਰਹੇ ਸਨ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਪਰਿਵਾਰ ਦੇ ਅੱਗੇ ਕੋਈ ਵੀ ਕੁਝ ਨਹੀਂ ਬੋਲ ਰਿਹਾ ਸੀ। 30 ਜੂਨ ਨੂੰ ਦੋਵੇਂ ਘਰੋਂ ਭੱਜ ਗਏ ਸਨ।

ਪਰਿਵਾਰ ਵਾਲਿਆਂ ਨੇ ਲੱਭਿਆ ਤਾਂ ਪਤਾ ਲੱਗਾ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।

ਇਸ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਿਥੇ ਚਲੇ ਗਏ।

4 ਦਿਨ ਬਾਅਦ ਦੋਵਾਂ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਸ਼ਨੀਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਨਹਿਰ ’ਚ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈਆਂ।

ਪੁਲਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਹੈ।