Breaking News

ਮੁਸਲਿਮ ਲੜਕੇ ਨਾਲ ਵਿਆਹ ਕਰਵਾਉਣ ਦੇ ਬਿਆਨ ‘ਤੇ ਦੇਵੋਲੀਨਾ ਨੇ ਪਾਇਲ ਨੂੰ ਸੁਣਾਈਆਂ ਖਰੀਆਂ ਖੋਟੀਆਂ

evoleena Trashes Payal Malik For Commenting On Her Inter-Faith Marriage: “Comparing It With Polygamy…”
Devoleena Bhattacharjee married Shanawaz Shaikh in December 2022

ਮੁਸਲਿਮ ਲੜਕੇ ਨਾਲ ਵਿਆਹ ਕਰਵਾਉਣ ਦੇ ਬਿਆਨ ‘ਤੇ ਦੇਵੋਲੀਨਾ ਨੇ ਪਾਇਲ ਨੂੰ ਸੁਣਾਈਆਂ ਖਰੀਆਂ ਖੋਟੀਆਂ

ਮੁੰਬਈ- ਪਾਇਲ ਮਲਿਕ ਆਪਣੇ ਪਤੀ ਅਰਮਾਨ ਅਤੇ ਨੂੰਹ ਕ੍ਰਿਤਿਕਾ ਨਾਲ ਬਿੱਗ ਬੌਸ ਓਟੀਟੀ 3 ‘ਚ ਗਏ ਹਨ।

ਇਸ ਤੋਂ ਬਾਅਦ ਟੀ.ਵੀ. ਅਦਾਕਾਰਾ ਦੇਵੋਲੀਨਾ ਨੇ ਅਰਮਾਨ ਦੇ ਦੋ ਵਿਆਹਾਂ ‘ਤੇ ਟਿੱਪਣੀ ਕੀਤੀ। ਹੁਣ ਪਾਇਲ ਮਲਿਕ ਨੂੰ ਬਿੱਗ ਬੌਸ ਦੇ ਘਰ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਪਾਇਲ ਨੇ ਦੇਵੋਲੀਨਾ ਦੇ ਮੁਸਲਿਮ ਲੜਕੇ ਨਾਲ ਵਿਆਹ ਕਰਨ ‘ਤੇ ਵੀ ਟਿੱਪਣੀ ਕੀਤੀ ਸੀ।

ਹੁਣ ਦੇਵੋਲੀਨਾ ਨੇ ਪਾਇਲ ਮਲਿਕ ਨੂੰ ਆਪਣਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਲੋਕ 2 ਵਿਆਹ ਕਰੋ ਜਾਂ 4-5।

ਦੇਵੋਲੀਨਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪਾਇਲ ਦੀ ਇਕ ਵੀਡੀਓ ਸ਼ੇਅਰ ਕੀਤਾ ਹੈ।

ਇਹ ਵੀਡੀਓ ਪਾਇਲ ਦੇ ਇੰਟਰਵਿਊ ਦਾ ਹੈ ਜਦੋਂ ਉਸ ਨੇ ਦੇਵੋਲੀਨਾ ਦੇ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਕਰਨ ‘ਤੇ ਟਿੱਪਣੀ ਕੀਤੀ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੇਵੋਲੀਨਾ ਨੇ ਲਿਖਿਆ, ‘ਇੱਕ ਵਿਅਕਤੀ ਨੂੰ ਇਹ ਸਮਝਣ ਲਈ ਬਹੁਤ ਦਿਮਾਗ ਹੋਣਾ ਚਾਹੀਦਾ ਹੈ ਕਿ ਅੰਤਰਜਾਤੀ ਵਿਆਹ ਭਾਵ ਦੂਜੇ ਧਰਮ ‘ਚ ਵਿਆਹ ਕਰਨਾ ਅਤੇ ਦੋਹਰਾ ਵਿਆਹ ਕਰਨਾ ਵੱਖ-ਵੱਖ ਚੀਜ਼ਾਂ ਹਨ।

ਜਿਸ ਨੂੰ ਸਮਝਦਾਰ ਲੋਕ ਸਮਝਦੇ ਹਾਂ। ਦੋਹਰੇ ਵਿਆਹ ਦੇ ਖਿਲਾਫ ਆਵਾਜ਼ ਉਠਾਉਣਾ ਸਿਰਫ਼ ਮੇਰਾ ਹੀ ਨਹੀਂ ਬਲਕਿ ਹਰ ਭਾਰਤੀ ਦਾ ਅਧਿਕਾਰ ਹੈ ਜਿਸ ਨੂੰ ਰਾਸ਼ਟਰੀ ਟੀ.ਵੀ. ‘ਤੇ ਮਾਣ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਔਰਤਾਂ ਦਾ ਮਜ਼ਾਕ ਨਾ ਉਡਾਓ ਜੋ ਹਰ ਰੋਜ਼ ਇੰਨੇ ਤਸ਼ੱਦਦ ਨਾਲ ਥੋੜ੍ਹੇ-ਥੋੜ੍ਹੇ ਮਰਦੇ ਹਨ।

ਦੇਵੋਲੀਨਾ ਨੇ ਉਸੇ ਪੋਸਟ ‘ਚ ਅੱਗੇ ਲਿਖਿਆ, ‘ਬਸ ਇਸ ਬੀਮਾਰੀ ਨੂੰ ਸਮਾਜ ‘ਚ ਨਾ ਫੈਲਾਓ।

ਮੈਂ ਆਪਣੇ ਕਹੇ ਗਏ ਹਰ ਸ਼ਬਦ ‘ਤੇ ਕਾਇਮ ਹਾਂ ਅਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਮੇਰੇ ‘ਤੇ ਕੋਈ YouTube ਸਮੱਗਰੀ ਬਣਾਈ ਗਈ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਰਾ ਪਤੀ ਜੋ ਮੁਸਲਮਾਨ ਹੈ, ਆਪਣੀ ਪਤਨੀ ਨਾਲ ਵਫ਼ਾਦਾਰ ਹੈ ਅਤੇ ਦੋਹਰੇ ਵਿਆਹ ਨੂੰ ਉਤਸ਼ਾਹਿਤ ਨਹੀਂ ਕਰਦਾ ਹੈ।

ਅਸੀਂ 4 ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹੇ ਅਤੇ ਫਿਰ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਕੇ ਵਿਆਹ ਕੀਤਾ ਹੈ। ਤੁਹਾਡੇ ਤਰ੍ਹਾਂ ਸਿਰਫ 7 ਦਿਨਾਂ ‘ਚ ਹੀ ਨਹੀਂ ਵਿਆਹ ਕਰਨ ਦਾ ਫੈਸਲਾ ਕੀਤਾ।