Breaking News

ਨਹੀਂ ਰਹੇ ਅਦਾਕਾਰ ਰਣਦੀਪ ਸਿੰਘ ਭੰਗੂ

ਇਸ ਵੇਲੇ ਦੀ ਵੱਡੀ ਖ਼ਬਰ ਮਨੋਰੰਜਨ ਜਗਤ ਤੋਂ ਆ ਰਹੀ ਹੈ ਕਿ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ।

ਜੀ ਹਾਂ, ਇਸ ਦੀ ਪੁਸ਼ਟੀ PFTAA Punjabi Film And T.V Actors Association ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ।

ਪੋਸਟ ‘ਚ ਲਿਖਿਆ ਗਿਆ ਹੈ, ‘ਦੁੱਖ ਨਾਲ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਅੱਜ 22-6-2024 ਨੂੰ ਦੁਪਿਹਰ 12 ਵਜੇ ਹੋਵੇਗਾ।”

ਦੱਸ ਦਈਏ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਮੌਤ ਕਿਸ ਕਾਰਨ ਹੋਈ ਹੈ, ਇਸ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ।

ਰਣਦੀਪ ਸਿੰਘ ਭੰਗੂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਦੇ ਸਿਰ ਬੰਨ੍ਹਦੇ ਸਨ। ਉਥੇ ਹੀ ਫ਼ਿਲਮ ਇੰਡਸਟਰੀ ‘ਚ ਸ਼ੌਹਰਤ ਤੇ ਕਾਮਯਾਬੀ ਹਾਸਲ ਕਰਨ ਲਈ ਅਦਾਕਾਰ ਕਰਮਜੀਤ ਅਨਮੋਲ, ਮਲਕੀਤ ਰੋਣੀ, ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਗੁਰਨੈਲ ਮਠਾਣ, ਇੱਕਤਰ ਸਿੰਘ, ਰਾਜਵਿੰਦਰ ਸਮਰਾਲਾ, ਮੱਖਣ ਖੋਖਰ ਤੇ ਹਰਵਿੰਦਰ ਔਜਲਾ ਵਰਗੀਆਂ ਹਸਤੀਆਂ ਦਾ ਸਦਾ ਰਿਣੀ ਮੰਨਗੇ ਸਨ, ਜਿਨ੍ਹਾਂ ਨੇ ਉਸ ਨੂੰ ਕਲਾ ਖ਼ੇਤਰ ‘ਚ ਬਾਂਹ ਫੜ੍ਹ ਕੇ ਚੱਲਣਾ ਸਿਖਾਇਆ ਸੀ।


ਪੰਜਾਬੀ ਅਦਾਕਾਰ ਰਣਦੀਪ ਭੰਗੂ ਦਾ ਦੇਹਾਂਤ, ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਹੋਵੇਗਾ ਸਸਕਾਰ
ਪੰਜਾਬੀ ਫਿਲਮ ਇੰਡਸਟਰੀ ਦੇ ਜਾਣੇ-ਪਛਾਣੇ ਨਾਂ ਰਣਦੀਪ ਸਿੰਘ ਭੰਗੂ ਦਾ ਅਚਾਨਕ ਦੇਹਾਂਕ ਹੋ ਗਿਆ ਹੈ। ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ।

Breaking : ਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਮੌਤ, ਫ਼ਿਲਮ ਇੰਡਸਟਰੀ ‘ਚ ਛਾਇਆ ਸੋਗ
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖ਼ਬਰ

ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਅਦਾਕਾਰ ਰਣਦੀਪ ਸਿੰਘ ਭੰਗੂ ਦੀ ਹੋਈ ਮੌਤ
#PunjabiFilmActor #RandeepSinghBhangu #Death #PFTAA #SocialMedia #PostViral