Breaking News

Sunny Deol ਨੇ ਕੀਤਾ ਦੱਖਣ ਫ਼ਿਲਮਾਂ ਦਾ ਰੁਖ, ਦੇਸ਼ ਦੀ ਸਭ ਤੋਂ ਵੱਡੀ ਫ਼ਿਲਮ SDGM ਰਾਹੀਂ ਕਰਨਗੇ ਡੈਬਿਊ

#SDGM: Sunny Deol teams up with Gopichand Malineni for his ‘biggest action film’ yet

ਸੰਨੀ ਦਿਓਲ ਨੇ ਕੀਤਾ ਦੱਖਣ ਫ਼ਿਲਮਾਂ ਦਾ ਰੁਖ, ਦੇਸ਼ ਦੀ ਸਭ ਤੋਂ ਵੱਡੀ ਫ਼ਿਲਮ SDGM ਰਾਹੀਂ ਕਰਨਗੇ ਡੈਬਿਊ

ਮੁੰਬਈ- ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਹੁਣ ਉਹ ਦੱਖਣ ਭਾਰਤੀ ਸਿਨੇਮਾ ‘ਚ ਕਦਮ ਰੱਖਣ ਜਾ ਰਹੇ ਹਨ। ਉਹ ਦੱਖਣ ਦੇ ਨਿਰਦੇਸ਼ਕ ਗੋਪੀਚੰਦ ਮਲੀਨੇਨੀ ਨਾਲ ਐਕਸ਼ਨ ਫ਼ਿਲਮ ‘ਤੇ ਕੰਮ ਕਰਨਗੇ।ਇਸ ਫ਼ਿਲਮ ਦਾ ਐਲਾਨ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਕੀਤਾ ਹੈ। ਸੰਨੀ ਦਿਓਲ ਦੀ ਇਹ ਫ਼ਿਲਮ ਮਿਥਰੀ ਮੂਵੀ ਮੇਕਰਸ ਦੁਆਰਾ ਬਣਾਈ ਜਾਵੇਗੀ, ਜੋ ਕਿ ਅੱਲੂ ਅਰਜੁਨ ਸਟਾਰਰ ਫਿਲਮ ‘ਪੁਸ਼ਪਾ-2’ ਦੇ ਨਿਰਮਾਤਾ ਵੀ ਹਨ। ਫ਼ਿਲਮ ਦਾ ਐਲਾਨ ਕਰਦੇ ਹੋਏ ਮੇਕਰਸ ਨੇ ਦਾਅਵਾ ਕੀਤਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਹੋਵੇਗੀ।

ਦੱਸ ਦਈਏ ਕਿ ਫ਼ਿਲਮ ਦਾ ਨਾਂ ਅਜੇ ਫਾਈਨਲ ਨਹੀਂ ਹੋਇਆ ਹੈ ਪਰ ਇਸ ਨੂੰ ‘SDGM’ ਕਿਹਾ ਜਾ ਰਿਹਾ ਹੈ। ਇਸ ਦਾ ਮਤਲਬ ਸੰਨੀ ਦਿਓਲ ਗੋਪੀਚੰਦ ਮਲੀਨੇਨੀ ਹੈ। ਅਦਾਕਾਰ ਇਸ ਫ਼ਿਲਮ ਦੀ ਸ਼ੂਟਿੰਗ 22 ਜੂਨ ਤੋਂ ਸ਼ੁਰੂ ਕਰਨਗੇ। ਫ਼ਿਲਮ ‘ਚ ਸੰਨੀ ਨਾਲ ‘ਰਾਕੇਟ ਬੁਆਏਜ਼’ ਫੇਮ ਰੇਜੀਨਾ ਕੈਸੈਂਡਰਾ ਅਤੇ ਸੈਯਾਮੀ ਖੇਰ ਕੰਮ ਕਰ ਰਹੀਆਂ ਹਨ। ਫਿਲਮ ਦੇ ਪੂਜਾ ਸਮਾਰੋਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਦੋਵੇਂ ਅਦਾਕਾਰਾਂ ਅਤੇ ਗੋਪੀਚੰਦ ਸੰਨੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਸੰਨੀ ਦੀ ਗੱਲ ਕਰੀਏ ਤਾਂ ‘ਗਦਰ 2’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਉਹ ਹੁਣ ਆਮਿਰ ਖਾਨ ਦੁਆਰਾ ਬਣਾਈ ਜਾ ਰਹੀ ‘ਲਾਹੌਰ 1947’ ‘ਚ ਨਜ਼ਰ ਆਉਣਗੇ। ਇਸ ਦੌਰਾਨ ਉਸ ਨੇ ਇਕ ਹੋਰ ਫ਼ਿਲਮ ‘ਸਫ਼ਰ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਰਣਬੀਰ ਕਪੂਰ ਸਟਾਰਰ ਫ਼ਿਲਮ ‘ਰਾਮਾਇਣ’ ‘ਚ ਸੰਨੀ ਦੇ ਹਨੂੰਮਾਨ ਦਾ ਕਿਰਦਾਰ ਨਿਭਾਉਣ ਦੀਆਂ ਖ਼ਬਰਾਂ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਬਲਾਕਬਸਟਰ ‘ਬਾਰਡਰ’ ਦੇ ਸੀਕਵਲ ਦਾ ਐਲਾਨ ਵੀ ਕੀਤਾ ਹੈ।

Bollywood Macho Man Sunny Deol, who made a magnificent comeback with Gadar 2, has joined hands with Mythri Movie Makers and People Media Factory for the untitled project that Gopichand Malineni will helm.

#BollywoodNews #SunnyDeol #Movie #SouthFilms #HisDebut #country #Biggest #FimsSDGM