IPL 2024 Opening Ceremony: AR Rahman, Akshay Kumar shine in glitzy curtain-raiser
IPL 2024 Opening Ceremony: AR Rahman and his band of favourite artists enthralled the fans in Chennai with a sensational rendition of some of India’s biggest chartbusters. Sonu Nigam showed his class while Akshay Kumar and Tiger Shroff gave it all a bit of Bollywood twist. ਅਕਸ਼ੇ ਕੁਮਾਰ ਨੇ ਆਈ.ਪੀ.ਐੱਲ. ਦੇ ਉਦਘਾਟਨੀ ਸਮਾਰੋਹ ‘ਚ ਬੰਨ੍ਹਿਆ ਸਮਾਂ, ਰਹਿਮਾਨ, ਟਾਈਗਰ ਅਤੇ ਸੋਨੂੰ ਨਿਗਮ ਨੇ ਵੀ ਲੁੱਟੀ ਮਹਿਫ਼ਿਲ
IPL 2024 Opening Ceremony: ਚੇਪੌਕ ਸਟੇਡੀਅਮ ‘ਚ ਅਸਮਾਨ ਤੋਂ ਉਤਰੇ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਨੇ ਬਾਈਕ ‘ਤੇ ਜ਼ਮੀਨ ਦਾ ਪੂਰਾ ਚੱਕਰ ਲਗਾਇਆ।
ਇਸ ਦੌਰਾਨ ਧਿਆਨ ਨਾਲ ਸੁਣੋ ਦੁਨੀਆ ਦੇ ਲੋਕੋ… ਹਿੰਦੁਸਤਾਨੀ ਹੋਵੇਗਾ ਸਭ ਤੋਂ ਅੱਗੇ ਗੀਤ ਚੱਲ ਰਿਹਾ ਸੀ। ਬਾਲਾ ਬਾਲਾ ਗੀਤ ‘ਤੇ ਅਕਸ਼ੈ ਨੇ ਖੂਬ ਡਾਂਸ ਵੀ ਕੀਤਾ।
ਟਾਈਗਰ ਹੱਥ ਵਿੱਚ ਤਿਰੰਗਾ ਲੈ ਕੇ ਮੈਦਾਨ ਵਿੱਚ ਦੌੜਦਾ ਨਜ਼ਰ ਆਇਆ। ਇਸ ਤੋਂ ਬਾਅਦ ਸੋਨੂੰ ਨਿਗਮ ਅਤੇ ਏ.ਆਰ ਰਹਿਮਾਨ ਨੇ ਆਪਣੀ ਪੇਸ਼ਕਾਰੀ ਦਿੱਤੀ।
ਇੰਡੀਅਨ ਪ੍ਰੀਮੀਅਰ ਲੀਗ (IPL 2024) ਦੀ ਸ਼ੁਰੂਆਤ ਤੋਂ ਪਹਿਲਾਂ, ਉਦਘਾਟਨੀ ਸਮਾਰੋਹ ਸ਼ੁੱਕਰਵਾਰ (22 ਮਾਰਚ) ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ।
ਸਮਾਰੋਹ ਵਿੱਚ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ, ਅਭਿਨੇਤਾ ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਗਾਇਕ ਸੋਨੂੰ ਨਿਗਮ ਨੇ ਜ਼ਬਰਦਸਤ ਪਰਫਾਰਮੈਂਸ ਦਿੱਤੀ।
ਰਹਿਮਾਨ ਅਤੇ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ੋਅ ਨੂੰ ਚੁਰਾਇਆ। ਸਮਾਗਮ ਦੀ ਸ਼ੁਰੂਆਤ ਅਕਸ਼ੈ ਕੁਮਾਰ ਨੇ ਕੀਤੀ।
ਅਕਸ਼ੇ ਕੁਮਾਰ ਹੱਥ ‘ਚ ਤਿਰੰਗਾ ਲਹਿਰਾਉਂਦੇ ਹੋਏ ਮੈਦਾਨ ‘ਤੇ ਉਤਰੇ, ਉਥੇ ਹੀ ਟਾਈਗਰ ਸ਼ਰਾਫ ਦੀ ਐਂਟਰੀ ਵੀ ਸ਼ਾਨਦਾਰ ਰਹੀ।
𝙀𝙡𝙚𝙘𝙩𝙧𝙞𝙛𝙮𝙞𝙣𝙜 ⚡️⚡️
Chennai erupts in joy as @akshaykumar leaves his mark at the #TATAIPL Opening Ceremony 🥳 pic.twitter.com/TMuedfuvyU
— IndianPremierLeague (@IPL) March 22, 2024
ਚੇਪੌਕ ਸਟੇਡੀਅਮ ‘ਚ ਅਸਮਾਨ ਤੋਂ ਉਤਰੇ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਨੇ ਬਾਈਕ ‘ਤੇ ਜ਼ਮੀਨ ਦਾ ਪੂਰਾ ਚੱਕਰ ਲਗਾਇਆ।
ਇਸ ਦੌਰਾਨ ਧਿਆਨ ਨਾਲ ਸੁਣੋ ਦੁਨੀਆ ਦੇ ਲੋਕੋ… ਹਿੰਦੁਸਤਾਨੀ ਹੋਵੇਗਾ ਸਭ ਤੋਂ ਅੱਗੇ ਗੀਤ ਚੱਲ ਰਿਹਾ ਸੀ। ਬਾਲਾ ਬਾਲਾ ਗੀਤ ‘ਤੇ ਅਕਸ਼ੈ ਨੇ ਖੂਬ ਡਾਂਸ ਵੀ ਕੀਤਾ।
ਟਾਈਗਰ ਹੱਥ ਵਿੱਚ ਤਿਰੰਗਾ ਲੈ ਕੇ ਮੈਦਾਨ ਵਿੱਚ ਦੌੜਦਾ ਨਜ਼ਰ ਆਇਆ। ਇਸ ਤੋਂ ਬਾਅਦ ਸੋਨੂੰ ਨਿਗਮ ਅਤੇ ਏ.ਆਰ ਰਹਿਮਾਨ ਨੇ ਆਪਣੀ ਪੇਸ਼ਕਾਰੀ ਦਿੱਤੀ।
First time ever,
South people are going to see REAL RAW LIVE Action 🤯 #IPLOpeningCeremonyPower of #AkshayKumar 💥
#BadeMiyanChoteMiyan pic.twitter.com/2cpr1EDX7f— 𝐑𝐡𝐞𝐚 (@Rhea__Its_) March 22, 2024
ਮਾਂ ਤੁਜੇ ਸਲਾਮ …
ਸੋਨੂੰ ਨਿਗਮ ਨੇ ਵੰਦੇ ਮਾਤਰਮ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਏ.ਆਰ ਰਹਿਮਾਨ ਨੇ ‘ਤੇਰੇ ਪਾਸ ਆ ਰਹਾ ਹੂੰ…’ ਗੀਤ ਪੇਸ਼ ਕੀਤਾ। ਸੋਨੂੰ ਨਿਗਮ ‘ਮਾਂ ਤੁਝੇ ਸਲਾਮ’ ਗੀਤ ‘ਤੇ ਰਹਿਮਾਨ ਨਾਲ ਡਾਂਸ ਕਰਦੇ ਨਜ਼ਰ ਆਏ। ਦੋਵਾਂ ਦੀ ਜੁਗਲਬੰਦੀ ਨੇ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
𝗣𝗼𝘄𝗲𝗿𝗵𝗼𝘂𝘀𝗲 💥@iTIGERSHROFF starts the #TATAIPL Opening Ceremony with his energetic performance 😍👏 pic.twitter.com/8HsssiKNPO
— IndianPremierLeague (@IPL) March 22, 2024
ਸੋਨੂੰ ਨਿਗਮ ਨੇ ਕਾਲੇ ਰੰਗ ਦਾ ਕੁੜਤਾ ਅਤੇ ਚਿੱਟਾ ਪਜਾਮਾ ਪਾਇਆ ਹੋਇਆ ਸੀ। ਇਸ ਦੌਰਾਨ ਮੋਹਿਤ ਚੌਹਾਨ ਵੀ ਪਰਫਾਰਮ ਕਰਦੇ ਨਜ਼ਰ ਆਏ। ਗਾਇਕ ਮੋਹਿਤ ਨੇ ਮਸਕ ਕਾਲੀ ਗੀਤ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ।
ਜੰਮ ਕੇ ਹੋਈ ਆਤਿਸ਼ਬਾਜ਼ੀ
ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਚੇਪੌਕ ਸਟੇਡੀਅਮ ਵਿੱਚ ਭਾਰੀ ਆਤਿਸ਼ਬਾਜ਼ੀ ਕੀਤੀ ਗਈ। ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਬੀਸੀਸੀਆਈ ਨੇ ਇਸ ਉਦਘਾਟਨੀ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਸਨ। ਇਸ ਦੌਰਾਨ ਏ.ਆਰ ਰਹਿਮਾਨ ਆਪਣਾ ਗੀਤ ਛਈਆ ਛਾਇਆ ਗਾਉਂਦੇ ਹੋਏ ਨਜ਼ਰ ਆਏ, ਉਥੇ ਹੀ ਗੀਤ ਸਤਰੰਗੀ ਰੇ ਨੇ ਵੀ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਦਘਾਟਨੀ ਸਮਾਰੋਹ ਕਰੀਬ 20 ਮਿੰਟ ਤੱਕ ਚੱਲਿਆ।